ਨਕਸਲ ਪ੍ਰਭਾਵਿਤ ਖੇਤਰਾਂ ''ਚ ਤਾਇਨਾਤ ਕੀਤੀ ਗਈ ਮਹਿਲਾ ਕਮਾਂਡੋ ਯੂਨਿਟ

05/13/2019 10:06:44 AM

ਬਸਤਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰਾਂ ਬਸਤਰ ਅਤੇ ਦੰਤੇਵਾੜਾ 'ਚ 30 ਮਹਿਲਾ ਮੈਂਬਰਾਂ ਦੀ ਇਕ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮਹਿਲਾ ਨਕਸਲ ਵਿਰੋਧੀ ਦਸਤੇ ਨੂੰ 'ਦੰਤੇਸ਼ਵਰੀ ਲੜਾਕੇ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਯੂਨਿਟ 'ਚ ਆਤਮ-ਸਮਰਪਣ ਕਰ ਚੁਕੀਆਂ 10 ਸਾਬਕਾ ਨਕਸਲੀ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਬਸਤਰ ਜ਼ਿਲੇ ਦੇ ਆਈ.ਜੀ. ਵਿਵੇਕਾਨੰਦਾ ਸਿਨਹਾ ਨੇ ਦੰਤੇਸ਼ਵਰ ਲੜਾਕੇ ਯੂਨਿਟ ਬਾਰੇ ਦੱਸਿਆ ਕਿ ਮਹਿਲਾ ਪੁਲਸ ਕਮਾਂਡੋ ਆਪਣੇ ਪੁਰਸ਼ ਹਮਅਹੁਦੇਦਾਰਾਂ ਨਾਲ ਕੰਮ ਕਰਨ ਜਾ ਰਹੀਆਂ ਹਨ। ਮੈਨੂੰ ਯਕੀਨ ਹੈ ਕਿ ਮਹਿਲਾ ਕਮਾਂਡੋ ਚੰਗਾ ਕੰਮ ਕਰਨਗੀਆਂ ਅਤੇ ਇਹ ਮਹਿਲਾ ਮਜ਼ਬੂਤੀਕਰਨ ਦਾ ਇਕ ਅਨੋਖਾ ਉਦਾਹਰਣ ਹੈ।PunjabKesariਦੇਵੀ ਦੰਤੇਸ਼ਵਰੀ ਦੇ ਨਾਂ 'ਤੇ ਰੱਖਿਆ ਯੂਨਿਟ ਦਾ ਨਾਮ
ਇਸ ਯੂਨਿਟ ਦਾ ਨਾਂ 'ਦੰਤੇਸ਼ਵਰੀ ਲੜਾਕੇ' ਦੇਵੀ ਦੰਤੇਸ਼ਵਰੀ ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਦਸਤਾ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਕਰੀਬ 400 ਕਿਲੋਮੀਟਰ ਦੂਰ ਸਥਿਤ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲੇ 'ਚ ਜ਼ਿਲਾ ਰਿਜ਼ਰਵ ਗਾਰਡ 'ਚ ਸ਼ਾਮਲ ਕੀਤਾ ਗਿਆ ਹੈ।PunjabKesari


DIsha

Content Editor

Related News