ਅਸਾਮ ''ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ

Sunday, Aug 09, 2026 - 02:56 AM (IST)

ਅਸਾਮ ''ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ

ਗੁਹਾਟੀ: ਅਸਾਮ ਵਿੱਚ ਹੜ੍ਹ ਕਾਰਨ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਸ਼ਨੀਵਾਰ ਨੂੰ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਇਸ ਸਾਲ ਹੜ੍ਹ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 99 ਹੋ ਗਈ ਹੈ। ਅਸਾਮ ਆਫ਼ਤ ਪ੍ਰਬੰਧਨ ਅਥਾਰਟੀ (ASDMA) ਦੇ ਬੁਲੇਟਿਨ ਅਨੁਸਾਰ, ਤਾਜ਼ਾ ਮੌਤ ਗੋਲਾਘਾਟ ਜ਼ਿਲ੍ਹੇ ਵਿੱਚ ਦਰਜ ਕੀਤੀ ਗਈ ਹੈ। 

12 ਜ਼ਿਲ੍ਹੇ ਹੜ੍ਹ ਦੀ ਲਪੇਟ 'ਚ 

ਸਰਕਾਰੀ ਅੰਕੜਿਆਂ ਅਨੁਸਾਰ, ਸੋਨਿਤਪੁਰ, ਨਾਗਾਓਂ, ਗੋਲਾਘਾਟ, ਸ਼ਿਵਸਾਗਰ, ਹੋਜਾਈ, ਦਰੰਗ, ਜੋਰਹਾਟ, ਧੇਮਾਜੀ, ਚਰਾਈਦੇਓ, ਕਾਰਬੀ ਆਂਗਲੋਂਗ, ਲਖੀਮਪੁਰ ਅਤੇ ਵਿਸ਼ਵਨਾਥ ਸਮੇਤ 12 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਸ ਸਮੇਂ ਲਗਭਗ 1,47,376 ਲੋਕ ਇਨ੍ਹਾਂ ਹਾਲਾਤਾਂ ਨਾਲ ਜੂਝ ਰਹੇ ਹਨ। ਗੋਲਾਘਾਟ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ ਜਿੱਥੇ 61,735 ਲੋਕ ਹੜ੍ਹ ਦੀ ਮਾਰ ਹੇਠ ਹਨ, ਇਸ ਤੋਂ ਬਾਅਦ ਸ਼ਿਵਸਾਗਰ (43,492) ਅਤੇ ਜੋਰਹਾਟ (24,283) ਦਾ ਨੰਬਰ ਆਉਂਦਾ ਹੈ।

PunjabKesari

ਰਾਹਤ ਅਤੇ ਬਚਾਅ ਕਾਰਜ 

ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 53 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 8,568 ਵਿਸਥਾਪਿਤ ਲੋਕਾਂ ਨੇ ਸ਼ਰਨ ਲਈ ਹੋਈ ਹੈ। ਇਸ ਤੋਂ ਇਲਾਵਾ 41 ਰਾਹਤ ਵੰਡ ਕੇਂਦਰ ਵੀ ਕੰਮ ਕਰ ਰਹੇ ਹਨ। ਹੜ੍ਹ ਕਾਰਨ ਸੜਕਾਂ ਅਤੇ ਘਰਾਂ ਸਮੇਤ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 10,599.89 ਹੈਕਟੇਅਰ ਫਸਲੀ ਰਕਬਾ ਪਾਣੀ ਵਿੱਚ ਡੁੱਬਿਆ ਹੋਇਆ ਹੈ। ਧਨਸਿਰੀ ਅਤੇ ਕੁਸ਼ਿਆਰਾ ਵਰਗੀਆਂ ਨਦੀਆਂ ਕਈ ਥਾਵਾਂ 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

ਇਹ ਵੀ ਪੜ੍ਹੋ : "ਡਾਟਾ ਤੁਹਾਡਾ, ਦਰਦ ਤੁਹਾਡਾ ਤੇ ਦੌਲਤ ਇਨ੍ਹਾਂ ਦੀ..." ਵਿਦਿਆਰਥੀਆਂ ਦੇ ਸੰਮੇਲਨ ਦੌਰਾਨ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ 

ਮੁੱਖ ਮੰਤਰੀ ਨੇ ਲਿਆ ਜਾਇਜ਼ਾ 

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦਰੰਗ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਟੁੱਟੇ ਹੋਏ ਬੰਨ੍ਹਾਂ ਦਾ ਨਿਰੀਖਣ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਟੁੱਟੇ ਹੋਏ ਬੰਨ੍ਹਾਂ ਦੀ ਮੁਰੰਮਤ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਅਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤ ਸਾਰੇ ਪਰਿਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਜਲਦੀ ਤੋਂ ਜਲਦੀ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News