ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'

Friday, Jul 29, 2022 - 03:53 PM (IST)

ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'

ਨੈਸ਼ਨਲ ਡੈਸਕ– ਕੇਰਲ ਦੇ ਕਨੂੰਰ ਜ਼ਿਲ੍ਹੇ ਦੀ ਰਹਿਣ ਵਾਲੀ ਇਕ ਜਨਾਨੀ ਆਪਣੀਆਂ ਮੁੱਛਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਨਾਨੀਆਂ ਜਿੱਥੇ ਹਮੇਸ਼ਾ ਆਪਣੇ ਓਵਰ ਆਈਬ੍ਰੋ ਅਤੇ ਅੱਪਰ ਲਿਪਸ ਦੇ ਚਲਦੇ ਪਰੇਸ਼ਾਨ ਹੋ ਜਾਂਦੀਆਂ ਹਨ ਉੱਥੇ ਹੀ ਇਹ ਜਨਾਨੀ ਆਪਣੀਆਂ ਮੁੱਛਾਂ ਨੂੰ ਲੈ ਕੇ ਗਰਵ ਮਹਿਸੂਸ ਕਰਦੀ ਹੈ। ਉਸ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਚਿਹਰੇ ਦੇ ਵਾਲਾਂ ਦੇ ਆਲੇ ਦੁਆਲੇ ਘੁੰਮਦੀਆਂ ਸਾਰੀ ਚਰਚਾਵਾਂ ਤੋਂ ਬੇਪਰਵਾਹ ਹੈ। 

ਇਹ ਵੀ ਪੜ੍ਹੋ– ਹੈਰਾਨੀਜਨਕ ਮਾਮਲਾ: ਬਾਈਕ ’ਚ ਸੀ ਘੱਟ ਪੈਟਰੋਲ ਤਾਂ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ

PunjabKesari

ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ

ਭਾਰਤ ਦੇ ਦੱਖਣੀ ਸੂਬੇ ਕੇਰਲ ਦੇ ਕੰਨੂਰ ਜ਼ਿਲ੍ਹੇ ’ਚ ਰਹਿਣ ਵਾਲੀ 35 ਸਾਲਾ ਸ਼ਿਆਜਾ ਨੇ ਆਪਣੇ ਵਟਸਐਪ ਸਟੇਟਸ ’ਤੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਿਆਜਾ ਨੇ ਵੱਟਸਐਪ ਸਟੇਟਸ 'ਤੇ ਆਪਣੀ ਇਕ ਤਸਵੀਰ ਪਾ ਕੇ ਉਸ ਦੇ ਹੇਠਾਂ ਲਿਖਿਆ 'ਆਈ ਲਵ ਮਾਈ ਮੁਸਟੈਕ'। ਫੇਸਬੁੱਕ 'ਤੇ ਉਨ੍ਹਾਂ ਦੀ ਤਸਵੀਰ ਵੇਖਣ ਵਾਲੇ ਜਾਂ ਫਿਰ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਣ ਵਾਲੇ ਲੋਕ ਅਕਸਰ ਹੀ ਸ਼ਿਆਜਾ ਤੋਂ ਪੁੱਛਦੇ ਹਨ ਕਿ 'ਉਨ੍ਹਾਂ ਨੇ ਮੁੱਛਾਂ ਕਿਉਂ ਰੱਖੀਆਂ ਹਨ'। ਅੱਗੋਂ ਸ਼ਿਆਜਾ ਜਵਾਬ ਦਿੰਦੇ ਹਨ ਕਿ 'ਮੈਂ ਸਿਰਫ ਇਹ ਕਹਿ ਸਕਦੀ ਹਾਂ ਕਿ ਮੈਨੂੰ ਇਹ ਬਹੁਤ ਪਸੰਦ ਹਨ'।

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ

5 ਸਾਲ ਪਹਿਲਾਂ ਵਾਲਾਂ ਨੂੰ ਕੱਟਣਾ ਕਰ ਦਿੱਤਾ ਸੀ ਬੰਦ
ਜੋ ਲੋਕ ਉਨ੍ਹਾਂ ਨੂੰ ਪਹਿਲੀ ਵਾਰ ਵੇਖਦੇ ਹਨ ਉਹ ਇਹ ਜ਼ਰੂਰ ਪੁੱਛਦੇ ਹਨ ਕਿ ਆਖਿਰ ਸ਼ਿਆਜਾ ਆਪਣੇ ਵਾਲਾਂ ਨੂੰ ਸਾਫ ਕਿਉਂ ਨਹੀਂ ਕਰਦੀ। ਸ਼ਿਆਜਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਲ ਪਸੰਦ ਹਨ ਅਤੇ ਉਹ ਖੁਦ ਨੂੰ ਇਸੇ ਤਰ੍ਹਾਂ ਅਪਣਾ ਚੁੱਕੀ ਹੈ। ਪਹਿਲਾਂ ਉਹ ਆਪਣੇ ਫੇਸ਼ੀਅਲ ਹੇਅਰਜ਼ ਨੂੰ ਹਮੇਸ਼ਾ ਸਾਫ ਕਰਵਾਉਂਦੀ ਸੀ ਪਰ ਅਚਾਨਕ 5 ਸਾਲ ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਵਾਲਾਂ ਨੂੰ ਸਾਫ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਵਾਲ ਜ਼ਿਆਦਾ ਸੰਘਣੇ ਹੋਣ ਲੱਗੇ ਤਾਂ ਸ਼ਿਆਜਾ ਨੇ ਵਾਲਾਂ ਨੂੰ ਸਾਫ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ। 

ਇਹ ਵੀ ਪੜ੍ਹੋ– ਵੇਖਦੇ-ਵੇਖਦੇ ਗੰਗਾ ’ਚ ਸਮਾ ਗਿਆ ਪੂਰਾ ਪਰਿਵਾਰ, ਸ਼ਰਾਧ ਮਗਰੋਂ ਇਸ਼ਨਾਨ ਦੌਰਾਨ ਵਾਪਰਿਆ ਹਾਦਸਾ

PunjabKesari

ਇਹ ਵੀ ਪੜ੍ਹੋ– ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ

ਪਰਿਵਾਰ ਨੇ ਦਿੱਤਾ ਸਾਥ
ਮੱਥੇ ਦੇ ਸੰਦੂਰ, ਬਿੰਦੀ, ਅੱਖਾਂ ’ਚ ਕਜਲ ਅਤੇ ਕੰਨਾਂ ’ਚ ਝੂਮਕੇ ਪਹਿਨਣ ਵਾਲੀ ਸ਼ਾਇਜਾ ਦੇ ਚਿਹਰੇ ’ਤੇ ਮੁੱਛਾਂ ਵੀ ਵੱਡੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਚਿਹਰਾ ਮਰਦਾਂ ਵਰਗਾ ਵਿਖਾਈ ਦੇਣ ਲੱਗਾ ਹੈ। ਲੋਕ ਚਾਹੇ ਇਨ੍ਹਾਂ ਨੂੰ ਕੁਝ ਵੀ ਕਹਿਣ ਪਰ ਪਰਿਵਾਰ ਅਤੇ ਧੀ ਇਨ੍ਹਾਂ ਨੂੰ ਪੂਰੀ ਸਪੋਰਟ ਕਰਦੇ ਹਨ। ਹੁਣ ਇਹ ਲੋਕਾਂ ਦੇ ਤਾਨੇ ਜਾਂ ਮਜ਼ਾਕ ਦੀ ਪਰਵਾਹ ਵੀ ਨਹੀਂ ਕਰਦੀ। 

ਇਹ ਵੀ ਪੜ੍ਹੋ– ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼

ਹਰਨਾਮ ਕੌਰ ਨੂੰ ਜਾਣਦੇ ਹੋ ਨਾ?
ਸ਼ਾਜਿਆ ਪਹਿਲੀ ਅਜਿਹੀ ਜਨਾਨੀ ਨਹੀਂ ਹੈ ਜੋ ਆਪਣੇ ਚਿਹਰੇ ’ਤੇ ਵਾਲ ਪਸੰਦ ਕਰਦੀ ਹੈ। ਇੰਗਲੈਂਡ ਦੀ ਰਹਿਣ ਵਾਲੀ 31 ਸਾਲ ਦੀ ਹਰਨਾਮ ਕੌਰ ਵੀ ਇਸੇ ਰੇਸ ’ਚ ਹੈ ਅਤੇ ਹੁਣ ਤਾਂ ਉਹ ਇਕ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਗਈ ਹੈ। ਇੰਸਟਾਗ੍ਰਾਮ ’ਤੇ ਉਸ ਨੂੰ 1 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਹਾਲ ਹੀ ’ਚ ਹਰਨਾਮ ਕੌਰ ਨੇ ਇਕ ਨਿਊਜ਼ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਸ ਨੂੰ ਦਾੜ੍ਹੀ ਕਾਰਨ ਸਮੱਸਿਆ ਹੁੰਦੀ ਹੈ। 

ਇਹ ਵੀ ਪੜ੍ਹੋ– ਮੰਕੀਪਾਕਸ ਨੂੰ ਲੈ ਕੇ ਦਿੱਲੀ ਤੇ ਕੇਰਲ ’ਚ ਹਾਈ ਅਲਰਟ, ਹਵਾਈ ਅੱਡਿਆਂ ’ਤੇ ਜਾਂਚ ਤੇਜ਼

PunjabKesari

ਹਰਨਾਮ ਕੌਰ ਜਦੋਂ 11 ਸਾਲਾਂ ਦੀ ਸੀ ਉਦੋਂ ਉਨ੍ਹਾਂ ਦੇ ਗਲੇ ਅਤੇ ਠੁੱਡੀ ’ਤੇ ਵਾਲ ਆਉਣੇ ਸ਼ੁਰੂ ਹੋ ਗਏ ਸਨ। 12 ਸਾਲਾਂ ਦੀ ਉਮਰ ’ਚ ਉਸ ਦੀ ਮਾਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਪਤਾ ਲੱਗਾ ਕਿ ਉਸ ਨੂੰ ਪਾਲੀਸੀਸਟਿਕ ਓਵਰੀ ਸਿੰਡ੍ਰੋਮ ਹੈ। ਉਸ ਦੇ ਵਾਲਾਂ ਦੀ ਗ੍ਰੋਥ ਕਾਫੀ ਜ਼ਿਆਦਾ ਸੀ, ਜਿਸ ਕਾਰਨ ਉਸਨੇ ਆਪਣੇ ਵਾਲਾਂ ਨੂੰ ਕਦੇ ਨਾ ਕੱਟਣ ਦਾ ਫੈਸਲਾ ਲਿਆ। 

ਇਹ ਵੀ ਪੜ੍ਹੋ– ਪਤੀ ਨਾਲ ਘੁੰਮਣ ਗਈ ਪਤਨੀ ਅਚਾਨਕ ਹੋਈ ਗ਼ਾਇਬ, ਲੱਭਣ 'ਚ ਲੱਗੇ ਇਕ ਕਰੋੜ, ਫਿਰ ਪ੍ਰੇਮੀ ਨਾਲ ਮਿਲੀ


author

Rakesh

Content Editor

Related News