ਪਤਨੀ ਨੇ ਪਤੀ ਦੇ ਪਾਸਪੋਰਟ ਨੂੰ ਬਣਾ ਦਿੱਤਾ ਫੋਨ ਡਾਇਰੈਕਟਰੀ

Thursday, Mar 28, 2019 - 07:35 PM (IST)

ਪਤਨੀ ਨੇ ਪਤੀ ਦੇ ਪਾਸਪੋਰਟ ਨੂੰ ਬਣਾ ਦਿੱਤਾ ਫੋਨ ਡਾਇਰੈਕਟਰੀ

ਨਵੀਂ ਦਿੱਲੀ— ਸਬਜੀਆਂ ਨਾਲ ਮਿਲੇ ਪੋਲੀਥੀਨ ਬੈਗ ਹੋਵੇਂ ਜਾਂ ਫਿਰ ਗਿਫਟ ਪੇਪਰ, ਭਾਰਤ 'ਚ ਕਈ ਲੋਕਾਂ ਦੇ ਘਰ 'ਚ ਤੁਹਾਨੂੰ ਅਜਿਹੀਆਂ ਕਈ ਚੀਜਾਂ ਮਿਲ ਜਾਣਗੀਆਂ ਜਿਨ੍ਹਾਂ ਦਾ ਇਸਤੇਮਾਲ ਔਰਤਾਂ ਕਿਸੇ ਨਾ ਕਿਸੇ ਅਨੋਖੇ ਢੰਗ ਨਾਲ ਕਰਦੀਆਂ ਆ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਪਤਨੀ ਨੇ ਆਪਣੇ ਪਤੀ ਦੇ ਪਾਸਪੋਰਟ ਦਾ ਇਸਤੇਮਾਲ ਫੋਨ ਡਾਇਰੈਕਟਰੀ ਤੇ ਰਾਸ਼ਨ ਦੇ ਸਾਮਾਨ ਦਾ ਹਿਸਾਬ ਲਿੱਖਣ ਲਈ ਕਰ ਦਿੱਕਾ।

ਫੋਨ ਡਾਇਰੈਕਟਰੀ ਬਣੇ ਪਾਸਪੋਰਟ ਦਾ ਵੀਡੀਓ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਵਾਟਸਐਪ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਔਰਤਾਂ ਨੇ ਪਾਸਪੋਰਟ ਦੇ ਪੰਨਿਆਂ 'ਤੇ ਰਿਸ਼ਤੇਦਾਰਾਂ ਦੇ ਕੰਮ, ਮੋਬਾਇਲ ਨੰਬਰ ਇਤੇ ਤਕ ਕਿ ਰਾਸ਼ਨ ਦਾ ਹਿਸਾਬ ਤਕ ਲਿੱਖ ਦਿੱਤਾ ਹੈ। ਹਾਲਾਂਕਿ ਵੀਡੀਓ 'ਚ ਇਹ ਕਿਹਾ ਜਾ ਰਿਹਾ ਹੈ ਪਤੀ ਦੇ ਜਿਸ ਪਾਸਪੋਰਟ 'ਤੇ ਔਰਤ ਨੇ ਮੋਬਾਇਲ ਨੰਬਰ ਤੇ ਰਾਸ਼ਨ ਦੀ ਜਾਣਕਾਰੀ ਲਿਖੀ ਹੈ ਉਹ ਪਾਸਪੋਰਟ ਪੁਰਾਣਾ ਸੀ ਤੇ ਕਿਸੇ ਕੰਮ ਦਾ ਨਹੀਂ ਸੀ। ਇਸ ਲਈ ਪਾਸਪੋਰਟ ਨੂੰ ਔਰਤ ਨੇ ਫੋਨ ਨੰਬਰ ਤੇ ਰਾਸ਼ਨ ਦਾ ਹਿਸਾਬ ਰੱਖਣ ਲਈ ਇਸਤੇਮਾਲ ਕਰ ਦਿੱਤਾ। ਸਰਕਾਰ ਨੇ ਅਨੈਕਸਚਰ ਦੀ ਸੰਖਿਆ 15 ਤੋਂ ਘਟਾ ਕੇ 9 ਕਰ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਡਾਕਿਊਮੈਂਟੇਸ਼ਨ ਘੱਟ ਹੋਵੇਗਾ।


author

Inder Prajapati

Content Editor

Related News