ਮੁੰਬਈ-ਗੋਆ ਰਾਜਮਾਰਗ 'ਤੇ ਬੱਸ ਸਵਾਰ ਗਰਭਵਤੀ ਔਰਤ ਨੂੰ ਹੋਈ ਦਰਦ, ਲੋਕਾਂ ਨੇ ਕੀਤੀ ਮਦਦ

Monday, Sep 11, 2023 - 05:50 PM (IST)

ਮੁੰਬਈ-ਗੋਆ ਰਾਜਮਾਰਗ 'ਤੇ ਬੱਸ ਸਵਾਰ ਗਰਭਵਤੀ ਔਰਤ ਨੂੰ ਹੋਈ ਦਰਦ, ਲੋਕਾਂ ਨੇ ਕੀਤੀ ਮਦਦ

ਮੁੰਬਈ (ਭਾਸ਼ਾ)- ਮੁੰਬਈ-ਗੋਆ ਰਾਜਮਾਰਗ 'ਤੇ ਮਹਾਰਾਸ਼ਟਰ ਰਾਜ ਟਰਾਂਸਪੋਰਟ ਨਿਗਮ (ਐੱਮ.ਐੱਸ.ਆਰ.ਟੀ.ਸੀ.) ਦੀ ਬੱਸ 'ਚ ਸਵਾਰ ਇਕ ਗਰਭਵਤੀ ਔਰਤ ਨੂੰ ਦਰਦ ਹੋਣ 'ਤੇ ਚਾਲਕ ਦਲ ਦੇ ਮੈਂਬਰ ਮਦਦ ਲਈ ਅੱਗੇ ਆਏ ਅਤੇ ਮਹਿਲਾ ਨੂੰ ਸੁਰੱਖਿਅਤ ਰੂਪ ਨਾਲ ਇਕ ਸਿਹਤ ਕੇਂਦਰ 'ਚ ਦਾਖ਼ਲ ਕਰਵਾ ਦਿੱਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਰਾਏਗੜ੍ਹ ਜ਼ਿਲ੍ਹੇ ਦੇ ਕੋਲਾਡ ਪਿੰਡ ਕੋਲ ਹੋਈ। 

ਇਹ ਵੀ ਪੜ੍ਹੋ : ਮਹਾਰਾਸ਼ਟਰ, ਤਾਮਿਲਨਾਡੂ ਸਮੇਤ ਇਨ੍ਹਾਂ 5 ਰਾਜਾਂ 'ਚ ਖ਼ੁਦਕੁਸ਼ੀ ਦੇ ਮਾਮਲੇ ਸਭ ਤੋਂ ਵੱਧ

ਉਨ੍ਹਾਂ ਦੱਸਿਆ ਕਿ ਰੁਦ੍ਰੋਲੀ ਪਿੰਡ ਦੀ ਰਹਿਣ ਵਾਲੀ ਸੁਸ਼ੀਲ ਰਵੀ ਪਵਾਰ ਦੁਪਹਿਰ ਬਾਅਦ ਵਡਖਲ ਤੋਂ ਪਨਵੇਲ-ਮਹਾਡ ਬੱਸ 'ਚ ਚੜ੍ਹੀ ਅਤੇ ਯਾਤਰਾ ਦੌਰਾਨ ਉਸ ਨੂੰ ਦਰਦ ਹੋਣ ਲੱਗਾ। ਇਸ ਤੋਂ ਬਾਅਦ ਬੱਸ ਡਰਾਈਵਰ ਦੇਵੀਦਾਸ ਚਾਧਵ ਅਤੇ ਕੰਡਕਟਰ ਭਗਵਾਨ ਪਰਬ ਸਮਝਦਾਰੀ ਦਿਖਾਉਂਦੇ ਹੋਏ ਬੱਸ ਨੂੰ ਤੁਰੰਤ ਕੋਲਾਡ ਦੇ ਅੰਬੇਵਾੜੀ  ਸਿਹਤ ਕੇਂਦਰ ਵੱਲ ਲੈ ਗਏ, ਜਿੱਥੇ ਸੁਸ਼ੀਲਾ ਨੂੰ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰ 'ਚ ਸੁਸ਼ੀਲਾ ਨੂੰ ਮੈਡੀਕਲ ਮਦਦ ਮਿਲੀ ਅਤੇ ਬੱਸ ਡਰਾਈਵਰ ਦੀ ਸਮੇਂ 'ਤੇ ਕਾਰਵਾਈ ਕਾਰਨ ਉਸ ਨੇ ਸਹੂਲਤਜਨਕ ਰੂਪ ਨਾਲ ਬੱਚੇ ਨੂੰ ਜਨਮ ਦਿੱਤਾ। ਦੱਸਣਯੋਗ ਹੈ ਕਿ ਮੁੰਬਈ-ਗੋਆ ਰਾਜਮਾਰਗ 'ਤੇ ਟੋਇਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਆਵਾਜਾਈ ਪੁਲਸ ਨੇ ਆਉਣ ਵਾਲੇ ਗਣੇਸ਼ ਉਤਸਵ ਦੇ ਸਮਾਪਨ ਤੱਕ ਇਸ ਸੜਕ 'ਤੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News