4 ਦਿਨਾਂ ਤੱਕ ਸਰਕਾਰੀ ਹਸਪਤਾਲ ਦੇ ਲਿਫਟ ’ਚ ਫਸੀ ਰਹੀ ਮਹਿਲਾ, ਆਖਰਕਾਰ ਇੰਝ ਜਿੱਤੀ ਮੌਤ ਨਾਲ ਜੰਗ

Monday, Jan 03, 2022 - 04:52 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ਦੀ ਲਿਫਟ ’ਚ ਇਕ ਮਹਿਲਾ 4 ਦਿਨਾਂ ਤੱਕ ਫਸੀ ਰਹੀ ਅਤੇ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ। ਲਿਫਟ ’ਚ ਫਸੇ ਰਹਿਣ ਦੌਰਾਨ ਮਹਿਲਾ ਚੀਕੀ ਪਰ ਉਸ ਦੀ ਆਵਾਜ਼ ਨੂੰ ਕਿਸੇ ਨੇ ਨਹੀਂ ਸੁਣਿਆ। ਮਹਿਲਾ ਨੇ ਤਾਂ ਆਪਣੇ ਬਚਣ ਦੀ ਉਮੀਦ ਵੀ ਛੱਡ ਦਿੱਤੀ ਸੀ। ਹਾਲਾਂਕਿ ਇਸ ਘਟਨਾ ਬਾਰੇ ਹਸਪਤਾਲ ਪ੍ਰਸ਼ਾਸਨ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। 4 ਦਿਨ ਤੱਕ ਲਿਫਟ ’ਚ ਬੰਦ ਰਹਿਣ ਦੌਰਾਨ ਮਹਿਲਾ ਕੋਲ 300 ਮਿਲੀਮੀਟਰ ਪਾਣੀ ਦੀ ਬੋਤਲ ਅਤੇ ਕੁਝ ਨਮਕੀਨ ਹੀ ਇਕਮਾਤਰ ਸਹਾਰਾ ਸੀ।

ਹੈਰਾਨੀ ਦੀ ਗੱਲ ਹੈ ਕਿ 4 ਦਿਨ ਤੱਕ ਹਸਪਤਾਲ ਦੀ ਲਿਫਟ ’ਚ ਇਕ ਰੋਗੀ ਫਸੇ ਰਹਿਣ ਦੇ ਬਾਵਜੂਦ ਹਸਪਤਾਲ ਪ੍ਰਬੰਧਨ ਨੂੰ ਜਾਣਕਾਰੀ ਨਹੀਂ ਮਿਲੀ। 4 ਦਿਨ ਬਾਅਦ ਉਸ ਨੂੰ ਕੱਢਿਆ ਗਿਆ। ਇਸ ਸਬੰਧ ਵਿਚ ਹਸਪਤਾਲ ਪ੍ਰਬੰਧਨ ਨਾਲ ਸੰਪਰਕ ਕਰਨ ’ਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਦਰਅਸਲ ਬੀਤੇ ਸੋਮਵਾਰ ਨੂੰ 60 ਸਾਲ ਦੀ ਬਜ਼ੁਰਗ ਆਨੋਯਾਰਾ ਹਸਪਤਾਲ ਦੇ ਓ. ਪੀ. ਡੀ. ’ਚ ਡਾਕਟਰ ਨੂੰ ਵਿਖਾਉਣ ਲਈ ਆਈ ਸੀ ਅਤੇ ਉਨ੍ਹਾਂ ਨੂੰ ਚੌਥੀ ਮੰਜ਼ਿਲ ’ਤੇ ਜਾਣਾ ਸੀ। ਪੈਰ ਵਿਚ ਦਰਦ ਹੋਣ ਦੀ ਵਜ੍ਹਾ ਤੋਂ ਉਨ੍ਹਾਂ ਨੇ ਲਿਫਟ ਦਾ ਇਸਤੇਮਾਲ ਕਰਨ ਦੀ ਸੋਚੀ। ਉੱਥੇ ਇਕ ਵੱਡੀ ਅਤੇ ਇਕ ਛੋਟੀ ਲਿਫਟ ਸੀ। ਮਹਿਲਾ ਛੋਟੀ ਲਿਫਟ ਵਿਚ ਚੜ੍ਹ ਗਈ ਪਰ ਦੂਜੀ ਮੰਜ਼ਿਲ ਕੋਲ ਹੀ ਲਿਫਟ ਬੰਦ ਹੋ ਗਈ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਯਾਨੀ ਕਿ 4 ਦਿਨਾਂ ਤੱਕ ਲਿਫਟ ’ਚ ਕੈਦ ਹੋ ਕੇ ਰਹਿ ਗਈ। 

ਇਕ ਰਿਪੋਰਟ ਮੁਤਾਬਕ ਬਾਦੁੜੀਆ ਦੇ ਚੰਡੀਪੁਰ ਪਿੰਡ ਦੀ ਵਾਸਿੰਦਾ ਆਨੋਯਾਰਾ ਬੀਬੀ ਨੇ ਦੱਸਿਆ ਕਿ ਲਿਫਟ ਵਿਚ ਫਸੇ ਰਹਿਣ ਤੋਂ ਬਾਅਦ ਉਹ ਬਹੁਤ ਚੀਕੀ ਪਰ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ। ਮਹਿਲਾ ਨੇ ਦੱਸਿਆ ਕਿ ਮੇਰੇ ਕੋਲ ਪਾਣੀ ਦੀ ਬੋਤਲ ਅਤੇ ਕੁਝ ਨਮਕੀਨ ਸੀ। ਹੋਰ ਰੋਜ਼ ਥੋੜ੍ਹਾ-ਥੋੜ੍ਹਾ ਖਾ ਕੇ ਪਾਣੀ ਪੀਂਦੀ ਸੀ ਅਤੇ ਸੋਚਦੀ ਸੀ ਕਿ ਕਦੋਂ ਕੋਈ ਆ ਕੇ ਦਰਵਾਜ਼ਾ ਖੋਲ੍ਹੇਗਾ। 4 ਦਿਨ ਤੱਕ ਜਦੋਂ ਮਹਿਲਾ ਘਰ ਨਹੀਂ ਪੁੱਜੀ ਤਾਂ ਉਸ ਦੇ ਪਰਿਵਾਰ ਵਾਲੇ ਭਾਲ ਵਿਚ ਨਿਕਲੇ। ਉਹ ਹਸਪਤਾਲ ਪਹੁੰਚੇ ਪਰ ਉਹ ਨਹੀਂ ਮਿਲੀ। ਫਿਰ ਸ਼ੁੱਕਰਵਾਰ ਨੂੰ ਉਸ ਦੇ ਕਿਸੇ ਰਿਸ਼ਤੇਦਾਰ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਲਿਫਟ ’ਚ ਆ ਰਹੀ ਮਹਿਲਾ ਦੀ ਆਵਾਜ਼ ਸੁਣਾਈ ਦਿੱਤੀ। ਫਿਰ ਕੀ ਸੀ ਇਸ ਤੋਂ ਤੁਰੰਤ ਬਾਅਦ ਮਹਿਲਾ ਨੂੰ ਉੱਥੋਂ ਸੁਰੱਖਿਅਤ ਕੱਢਿਆ ਗਿਆ। 


Tanu

Content Editor

Related News