ਔਰਤ ਨੂੰ ਟੱਕਰ ਮਾਰਨ ਤੋਂ ਬਾਅਦ ਡੇਢ ਕਿਲੋਮੀਟਰ ਤੱਕ ਘੜੀਸਦੀ ਲੈ ਗਈ ਕਾਰ
Wednesday, Jun 21, 2023 - 05:27 PM (IST)
ਔਰੈਯਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲ੍ਹੇ ਦੇ ਕਸਬਾ ਬਿਧੂਨਾ 'ਚ ਸੜਕ ਪਾਰ ਕਰ ਰਹੀ ਔਰਤ ਨੂੰ ਮੰਗਲਵਾਰ ਦੇਰ ਰਾਤ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਕਾਰ 'ਚ ਹੀ ਫਸ ਗਈ। ਡਰਾਈਵਰ ਨੇ ਕਾਰ ਦੌੜਾਉਣ ਦੀ ਕੋਸ਼ਿਸ਼ 'ਚ ਔਰਤ ਨੂੰ ਲਗਭਗ ਡੇਢ ਕਿਲੋਮੀਟਰ ਤੱਕ ਘੜੀਸਦਾ ਲੈ ਗਿਆ। ਬਾਅਦ 'ਚ ਕਾਰ ਡਰਾਈਵਰ ਨੇ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਏਰਵਾਕਟਰਾ ਰੋਡ 'ਤੇ ਨਕੇੜੀ ਪੁਲੀਆ ਕੋਲ ਕਾਰ 'ਚ ਫਸੀ ਔਰਤ ਨੂੰ ਕੱਢ ਦਿੱਤਾ ਅਤੇ ਦੌੜ ਗਿਆ। ਕਾਰ ਦਾ ਪਿੱਛਾ ਕਰ ਰਹੇ ਨੌਜਵਾਨ ਨੇ ਪੁਲਸ ਨੂੰ ਸੂਚਨਾ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਔਰਤ ਨੂੰ ਸੀ.ਐੱਚ.ਸੀ. ਬਿਧੂਨਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਬਿਧੂਨਾ ਦੇ ਮੁਹੱਲਾ ਆਰੀਆਨਗਰ ਵਾਸੀ ਰੀਤਾ ਦੇਵੀ (61) ਦੇਰ ਰਾਤ ਆਪਣੇ ਇਕ ਘਰ ਤੋਂ ਸੜਕ ਪਾਰ ਕਰ ਕੇ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਸਥਿਤ ਦੂਜੇ ਘਰ ਜਾ ਰਹੀ ਸੀ ਕਿ ਉਦੋਂ ਬੇਲਾ ਵਲੋਂ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਔਰਤ ਸੜਕ 'ਤੇ ਡਿੱਗ ਗਈ ਕੇ ਕਾਰ ਦੇ ਹੇਠਾਂ ਆ ਗਈ ਅਤੇ ਉਸ 'ਚ ਫਸ ਕੇ ਲਗਭਗ ਡੇਢ ਕਿਲੋਮੀਟਰ ਦੂਰੀ ਤਹਿਸੀਲ ਕੋਲ ਨਕੇੜੀ ਦੀ ਪੁਲੀਆ ਤੱਕ ਘੜੀਸਦੀ ਚਲੀ ਗਈ। ਕਾਰ ਵਲੋਂ ਔਰਤ ਨੂੰ ਟੱਕਰ ਮਾਰ ਅਤੇ ਉਸ 'ਚ ਫਸ ਕੇ ਘੜੀਸਦੀ ਔਰਤ ਨੂੰ ਦੇਖ ਕੇ ਕੁਝ ਨੌਜਵਾਨਾਂ ਨੇ ਕਾਰ ਦਾ ਪਿੱਛਾ ਕੀਤਾ। ਇਸ ਵਿਚ ਕਾਰ ਡਰਾਈਵਰ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਏਰਵਾਕਟਰਾ ਰੋਡ 'ਤੇ ਤਹਿਸੀਲ ਨੇੜੇ ਨਕੜੀਆ ਪੁਲੀਆ ਕੋਲ ਫਸੀ ਔਰਤ ਨੂੰ ਬਾਹਰ ਕੱਢ ਕੇ ਕਾਰ ਸਮੇਤ ਮੌਕੇ 'ਤੇ ਦੌੜ ਗਿਆ। ਕੋਤਵਾਲੀ ਇੰਚਾਰਜ ਲਲਿਤ ਕੁਮਾਰ ਨੇ ਦੱਸਿਆ ਕਿ ਪੁਲਸ ਸੀ.ਸੀ.ਟੀ.ਵੀ. ਫੁਟੇਜ ਦੇਖਣ ਦੇ ਨਾਲ ਕਾਰ ਅਤੇ ਡਰਾਈਵਰ ਦੀ ਭਾਲ 'ਚ ਲੱਗੀ ਹੋਈ ਹੈ।
