ਔਰਤ ਦੀ ਬੱਚੇਦਾਨੀ ''ਚੋਂ ਕੱਢੀਆਂ ਗਈਆਂ 30 ਗੰਢਾਂ, 2 ਘੰਟੇ ਚੱਲੀ ਸਰਜਰੀ

Tuesday, Jul 22, 2025 - 01:56 PM (IST)

ਔਰਤ ਦੀ ਬੱਚੇਦਾਨੀ ''ਚੋਂ ਕੱਢੀਆਂ ਗਈਆਂ 30 ਗੰਢਾਂ, 2 ਘੰਟੇ ਚੱਲੀ ਸਰਜਰੀ

ਇੰਦੌਰ- ਇੰਦੌਰ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਇਕ 45 ਸਾਲਾ ਔਰਤ ਦੇ ਬੱਚੇਦਾਨੀ 'ਚੋਂ 30 ਛੋਟੀਆਂ ਅਤੇ ਵੱਡੀਆਂ ਗੰਢਾਂ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਹਸਪਤਾਲ ਦੇ ਇਕ ਵਿਭਾਗ ਮੁਖੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਮਹਾਰਾਜਾ ਤੁਕੋਜੀ ਰਾਓ ਹਸਪਤਾਲ (ਐੱਮਟੀਐੱਚ) ਦੇ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਭਾਗ ਦੀ ਮੁਖੀ ਡਾ. ਸੁਮਿਤਰਾ ਯਾਦਵ ਨੇ ਕਿਹਾ ਕਿ ਇਹ ਔਰਤ ਵਿਆਹ ਦੇ ਕਈ ਸਾਲਾਂ ਬਾਅਦ ਵੀ ਗਰਭਵਤੀ ਨਹੀਂ ਹੋ ਸਕੀ ਅਤੇ ਬੱਚਾ ਪੈਦਾ ਕਰਨ ਲਈ ਲੰਬੇ ਸਮੇਂ ਤੋਂ ਇਲਾਜ ਕਰਵਾ ਰਹੀ ਸੀ।

ਇਹ ਵੀ ਪੜ੍ਹੋ : ਤਲਾਕ ਮਗਰੋਂ ਪਤਨੀ ਨੂੰ ਨਹੀਂ ਦੇਣੀ ਪਵੇਗੀ ਜਾਇਦਾਦ ! ਹੈਰਾਨ ਕਰ ਦੇਵੇਗਾ ਇਹ ਤਰੀਕਾ

ਯਾਦਵ ਨੇ ਕਿਹਾ,"ਬੱਚੇਦਾਨੀ 'ਚ ਗੰਢਾਂ ਕਾਰਨ ਔਰਤ ਦਾ ਪੇਟ ਇੰਨਾ ਵੱਡਾ ਹੋ ਗਿਆ ਸੀ, ਜਿਵੇਂ ਉਹ 7 ਮਹੀਨਿਆਂ ਦੀ ਗਰਭਵਤੀ ਹੋਵੇ। ਉਹ ਦਰਦ ਅਤੇ ਬਦਹਜ਼ਮੀ ਦੇ ਨਾਲ-ਨਾਲ ਔਰਤਾਂ ਨਾਲ ਸਬੰਧਤ ਕਈ ਸਮੱਸਿਆਵਾਂ ਤੋਂ ਪੀੜਤ ਸੀ।" ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਨੇ ਪਿਛਲੇ ਵੀਰਵਾਰ ਨੂੰ ਐੱਮਟੀਐੱਚ 'ਚ ਇਸ ਔਰਤ ਦਾ ਆਪਰੇਸ਼ਨ ਕੀਤਾ। ਯਾਦਵ ਨੇ ਕਿਹਾ, "ਲਗਭਗ ਦੋ ਘੰਟੇ ਚੱਲੀ ਸਰਜਰੀ ਦੌਰਾਨ, ਔਰਤ ਦੀ ਬੱਚੇਦਾਨੀ 'ਚੋਂ 30 ਛੋਟੀਆਂ ਅਤੇ ਵੱਡੀਆਂ ਗੰਢਾਂ ਕੱਢੀਆਂ ਗਈਆਂ। ਉਨ੍ਹਾਂ ਦੀ ਲੰਬਾਈ ਇਕ ਸੈਂਟੀਮੀਟਰ ਤੋਂ ਅੱਠ ਸੈਂਟੀਮੀਟਰ ਤੱਕ ਹੈ।" ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਔਰਤ ਦੀ ਸਥਿਤੀ 'ਤੇ ਨਜ਼ਰ ਰੱਖੀ ਗਈ ਅਤੇ ਜਦੋਂ ਉਹ ਸਿਹਤਮੰਦ ਪਾਈ ਗਈ, ਤਾਂ ਉਸ ਨੂੰ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News