ਮਹਿਲਾ ਨੂੰ ਅਗਵਾ ਕਰ ਚਾਰ ਲੋਕਾਂ ਨੇ ਕੀਤਾ ਬਲਾਤਕਾਰ
Sunday, Apr 21, 2019 - 10:40 AM (IST)

ਮੁਜ਼ੱਫਰਨਜ਼ਰ—ਝਬਰਪੁਰ ਪਿੰਡ 'ਚ 23 ਸਾਲਾਂ ਇਕ ਮਹਿਲਾ ਨੂੰ ਅਗਵਾ ਕਰਕੇ ਚਾਰ ਲੋਕਾਂ ਵਲੋਂ ਉਸ ਦੇ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਨੂੰ ਪੁਰਕਾਜੀ ਖਾਣਾ ਖੇਤਰ ਦੇ ਤਹਿਤ ਝਬਰਪੁਰ ਪਿੰਡ 'ਚ ਹੋਈ। ਐੱਲ.ਐੱਸ.ਪੀ.ਵਰੇਂਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਚਾਰ ਲੋਕ ਉਸ ਨੂੰ ਅਗਵਾ ਕਰਕੇ ਕਾਰ 'ਚ ਉਸ ਨੂੰ ਨੇੜਲੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਘਟਨਾ ਨੂੰ ਰਿਕਾਰਡ ਵੀ ਕੀਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।