ਘਰੇਲੂ ਕਲੇਸ਼ ਨੇ ਲਈ ਵਿਆਹੁਤਾ ਦੀ ਜਾਨ, ਪੰਜਾਬ ਦੀ ਧੀ ਨੇ ਨੋਇਡਾ 'ਚ ਲਏ ਆਖ਼ਰੀ ਸਾਹ

Thursday, Apr 08, 2021 - 11:25 AM (IST)

ਨੋਇਡਾ/ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਘਰੇਲੂ ਕਲੇਸ਼ ਤੋਂ ਪਰੇਸ਼ਾਨ ਜਨਾਨੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਡਿਪਟੀ ਕਮਿਸ਼ਨਰ ਰਣਵਿਜੇ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸੁਪਰੀਮ ਟਾਵਰ 'ਚ ਰਹਿ ਰਹੇ ਜੀ.ਐੱਸ.ਟੀ. ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਅਮਨ ਸਿੰਗਲਾ ਦੀ ਪਤਨੀ ਹੀਨਾ ਸਿੰਗਲਾ (26) ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਉਸ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਵੀਰਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

PunjabKesari

ਇਹ ਵੀ ਪੜ੍ਹੋ : ਮਹਾਰਾਸ਼ਟਰ : ਕੋਰੋਨਾ ਨਾਲ ਜਾਨ ਗੁਆਉਣ ਵਾਲੇ 8 ਲੋਕਾਂ ਦਾ ਇਕ ਹੀ ਚਿਖ਼ਾ 'ਤੇ ਅੰਤਿਮ ਸੰਸਕਾਰ

ਪੁਲਸ ਨੇ ਦੱਸਿਆ ਕਿ ਸੁਨਾਮ ਦੀ ਰਹਿਣ ਵਾਲੀ ਹੀਨਾ ਦਾ ਵਿਆਹ 6 ਮਹੀਨੇ ਪਹਿਲਾਂ ਅਮਨ ਸਿੰਗਲਾ ਨਾਲ ਹੋਇਆ ਸੀ। ਹੀਨਾ ਸੀ.ਏ. ਦੀ ਪੜ੍ਹਾਈ ਕਰ ਰਹੀ ਸੀ। ਹੀਨਾ ਸੀ.ਏ. ਦੀ ਪੜ੍ਹਾਈ ਕਰ ਰਹੀ ਸੀ। ਜਨਾਨੀ ਦੇ ਪੇਕੇ ਵਾਲਿਆਂ ਨੇ ਪਤੀ 'ਤੇ ਦਾਜ ਲਈ ਤੰਗ ਕਰਨ ਅਤੇ ਘਰੇਲੂ ਕਲੇਸ਼ ਦਾ ਦੋਸ਼ ਲਗਾਇਆ ਹੈ। ਸਿੰਘ ਨੇ ਦੱਸਿਆ ਕਿ ਅਮਨ ਸਿੰਗਲਾ ਦਿੱਲੀ 'ਚ ਰੈਵੇਨਿਊ ਸਰਵਿਸ 'ਚ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਹੈ। ਉਹ ਆਪਣੇ ਪਰਿਵਾਰ ਨਾਲ ਨੋਇਡਾ ਤੋਂ ਸੈਕਟਰ 99 ਸਥਿਤ ਸੁਪਰੀਮ ਟਾਵਰ ਰਹਿੰਦੇ ਹਨ। ਪੁਲਸ ਨੇ ਪਤੀ ਅਤੇ ਪਰਿਵਾਰ ਦੇ ਹੋਰ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ : ਦੇਸ਼ ਲਈ ਅਗਲੇ 4 ਹਫ਼ਤੇ ਬੇਹੱਦ ਜ਼ੋਖਮ ਭਰੇ


DIsha

Content Editor

Related News