Morning Walk ''ਤੇ ਨਿਕਲੀ ਔਰਤ ਨਾਲ ਛੇੜਛਾੜ, CCTV ਫੁਟੇਜ ਵਾਇਰਲ ਹੋਣ ਪਿੱਛੋਂ ਕੈਬ ਡਰਾਈਵਰ ਗ੍ਰਿਫ਼ਤਾਰ
Tuesday, Aug 06, 2024 - 02:23 AM (IST)
ਬੈਂਗਲੁਰੂ : ਬੈਂਗਲੁਰੂ 'ਚ ਦੋ ਦਿਨ ਪਹਿਲਾਂ ਮੋਰਨਿੰਗ ਵਾਕ (Morning Walk) ਲਈ ਨਿਕਲੀ 34 ਸਾਲਾ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸੋਮਵਾਰ ਨੂੰ ਇਕ ਕੈਬ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਔਰਤ ਆਪਣੇ ਗੁਆਂਢੀ ਦਾ ਇੰਤਜ਼ਾਰ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 2 ਅਗਸਤ ਨੂੰ ਸਵੇਰੇ 5 ਵਜੇ ਦੱਖਣੀ ਬੈਂਗਲੁਰੂ ਦੇ ਕੋਨਾਨਕੁੰਟੇ ਥਾਣਾ ਖੇਤਰ 'ਚ ਵਾਪਰੀ।
ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਹਾਲਾਤ ਵਿਗੜਨ ਤੋਂ ਬਾਅਦ ਮੇਘਾਲਿਆ ਨੇ ਬਾਰਡਰ 'ਤੇ ਲਾਇਆ ਰਾਤ ਦਾ ਕਰਫਿਊ
ਪੁਲਸ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਘਟਨਾ ਸੜਕ 'ਤੇ ਲੱਗੇ ਇਕ ਘਰ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਘਟਨਾ ਦੀ ਇਕ ਕਥਿਤ ਵੀਡੀਓ ਵਿਚ ਔਰਤ ਨੂੰ ਇਕ ਘਰ ਦੇ ਸਾਹਮਣੇ ਉਡੀਕ ਕਰਦਿਆਂ ਦੇਖਿਆ ਜਾ ਸਕਦਾ ਹੈ। ਉਦੋਂ ਅਚਾਨਕ ਇਕ ਵਿਅਕਤੀ ਪਿੱਛੇ ਤੋਂ ਆਉਂਦਾ ਹੈ ਅਤੇ ਉਸ ਨੂੰ ਫੜ ਲੈਂਦਾ ਹੈ। ਦੋਸ਼ੀ ਔਰਤ ਨੂੰ ਫੜ ਕੇ ਉਸ ਨਾਲ ਛੇੜਛਾੜ ਕਰਦਾ ਹੈ। ਔਰਤ ਮਦਦ ਲਈ ਚੀਕਦੀ ਹੈ ਅਤੇ ਭੱਜਣ ਵਿਚ ਕਾਮਯਾਬ ਹੋ ਜਾਂਦੀ ਹੈ ਪਰ ਦੋਸ਼ੀ ਉਸ ਦਾ ਪਿੱਛਾ ਕਰਦਾ ਹੈ। ਦੋਸ਼ੀ ਔਰਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਔਰਤ ਉਸ ਦੇ ਚੁੰਗਲ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ, ਜਦੋਂ ਔਰਤ ਨੇ ਮਦਦ ਲਈ ਰੌਲਾ ਪਾਇਆ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਪੁਲਸ ਨੇ ਪੀੜਤਾ ਦਾ ਪਤਾ ਲਗਾਇਆ ਅਤੇ ਉਸ ਨੂੰ ਸ਼ਿਕਾਇਤ ਦਰਜ ਕਰਨ ਲਈ ਕਿਹਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, “ਜਦੋਂ ਇਹ ਘਟਨਾ ਵਾਪਰੀ, ਔਰਤ ਸਵੇਰ ਦੀ ਸੈਰ ਲਈ ਆਪਣੇ ਗੁਆਂਢੀ ਦੇ ਘਰ ਦੇ ਸਾਹਮਣੇ ਖੜ੍ਹੀ ਸੀ। ਇਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ 'ਤੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ।” ਉਨ੍ਹਾਂ ਕਿਹਾ ਕਿ ਔਰਤ ਵੱਲੋਂ 4 ਅਗਸਤ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਬੀਐੱਨਐੱਸ), 75 (ਜਿਨਸੀ ਸ਼ੋਸ਼ਣ) ਦੀ ਧਾਰਾ 74 (ਕਿਸੇ ਔਰਤ 'ਤੇ ਉਸ ਦੀ ਮਰਿਆਦਾ ਨਾਲ ਛੇੜਛਾੜ ਕਰਨ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ) ਦੀ ਧਾਰਾ 78 (ਪਿੱਛਾ ਕਰਨਾ), 79 (ਕਿਸੇ ਔਰਤ ਦੀ ਮਰਿਆਦਾ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਸ਼ਬਦ, ਇਸ਼ਾਰੇ ਜਾਂ ਕੰਮ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਫ ਪੁਲਸ (ਦੱਖਣੀ) ਲੋਕੇਸ਼ ਜਗਲਾਸਰ ਨੇ ਕਿਹਾ, “ਅਸੀਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੋਮਵਾਰ ਨੂੰ ਦੋਸ਼ੀ ਨੂੰ ਫੜ ਲਿਆ ਹੈ। ਪਤਾ ਲੱਗਾ ਹੈ ਕਿ ਇਕ ਕੈਬ ਡਰਾਈਵਰ ਅਕਸਰ ਕਾਰਪੋਰੇਟ ਕਰਮਚਾਰੀਆਂ ਨੂੰ ਉਸ ਥਾਂ (ਨੌੜੀ ਮਾਰਗ) ਤੋਂ ਆਪਣੇ ਕੰਮ ਵਾਲੀ ਥਾਂ 'ਤੇ ਲੈ ਜਾਂਦਾ ਸੀ। ਔਰਤ ਨੂੰ ਘੁੰਮਦਾ ਦੇਖ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8