ਰੰਗੇ ਹੱਥੀਆਂ ਕਿਸੇ ਹੋਰ ਔਰਤ ਨਾਲ ਫੜਿਆ ਪਤੀ, ਵਿਚਾਲੇ ਸੜਕ ਬਣਿਆ ਕੁਸ਼ਤੀ ਦਾ ਅਖਾੜਾ (ਵੀਡੀਓ ਵਾਇਰਲ)

Sunday, Aug 25, 2024 - 05:31 PM (IST)

ਰੰਗੇ ਹੱਥੀਆਂ ਕਿਸੇ ਹੋਰ ਔਰਤ ਨਾਲ ਫੜਿਆ ਪਤੀ, ਵਿਚਾਲੇ ਸੜਕ ਬਣਿਆ ਕੁਸ਼ਤੀ ਦਾ ਅਖਾੜਾ (ਵੀਡੀਓ ਵਾਇਰਲ)

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ-ਮਰਦ ਵਿਚਾਲੇ ਜ਼ਬਰਦਸਤ ਲੜਾਈ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਮੌਜੂਦ ਲੋਕ ਬਿਨਾਂ ਕਿਸੇ ਦਖਲ ਦੇ ਸਿਰਫ ਤਮਾਸ਼ਬੀਨ ਬਣੇ ਖੜ੍ਹੇ ਰਹੇ। ਇਹ ਘਟਨਾ ਉਨਾਵ ਦੇ ਆਦਰਸ਼ ਨਗਰ ਸਥਿਤ ਸ਼ਿਵਾਂਸ਼ੀ ਰੈਸਟੋਰੈਂਟ ਦੇ ਕੋਲ ਦੀ ਦੱਸੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜ ਰਹੇ ਇਹ ਲੋਕ ਪਤੀ-ਪਤਨੀ ਹਨ। ਉਨਾਵ ਸਦਰ ਕੋਤਵਾਲੀ ਇਲਾਕੇ 'ਚ ਵਾਪਰੀ ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਜਾਣਕਾਰੀ ਮੁਤਾਬਕ ਉਨਾਵ ਦੇ ਸਦਰ ਕੋਤਵਾਲੀ ਇਲਾਕੇ ਦੇ ਮੁਹੱਲਾ ਆਦਰਸ਼ ਨਗਰ 'ਚ ਇਕ ਔਰਤ ਨੇ ਆਪਣੇ ਪਤੀ ਨੂੰ ਉਸ ਦੀ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜ ਲਿਆ। ਇਸ ਗੱਲ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਪਤਨੀ ਨੇ ਗੁੱਸੇ 'ਚ ਆ ਕੇ ਨਾਲੇ 'ਚ ਛਾਲ ਮਾਰ ਦਿੱਤੀ। ਪਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਥਿਤੀ ਵਿਗੜ ਗਈ ਅਤੇ ਦੋਵੇਂ ਸੜਕ 'ਤੇ ਇੱਕ ਦੂਜੇ ਨਾਲ ਕੁਸ਼ਤੀ ਕਰਨ ਲੱਗੇ।

ਰਾਹਗੀਰਾਂ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ, ਜੋ ਹੁਣ ਵਾਇਰਲ ਹੋ ਰਿਹਾ ਹੈ। ਪੁਲਸ ਵੀ ਮੌਕੇ 'ਤੇ ਪੁੱਜੀ ਪਰ ਉਹ ਝਗੜਾ ਰੋਕਣ ਦੀ ਬਜਾਏ ਤਮਾਸ਼ਬੀਨ ਬਣੀ ਰਹੀ।


author

Baljit Singh

Content Editor

Related News