ਦਿੱਲੀ : ਜਾਮਾ ਮਸਜਿਦ ਮੈਟਰੋ ਸਟੇਸ਼ਨ ''ਤੇ ਜਿੰਦਾ ਕਾਰਤੂਸ ਸਣੇ ਔਰਤ ਕਾਬੂ

Monday, Jan 20, 2020 - 09:21 PM (IST)

ਦਿੱਲੀ : ਜਾਮਾ ਮਸਜਿਦ ਮੈਟਰੋ ਸਟੇਸ਼ਨ ''ਤੇ ਜਿੰਦਾ ਕਾਰਤੂਸ ਸਣੇ ਔਰਤ ਕਾਬੂ

ਨਵੀਂ ਦਿੱਲੀ — ਸੀ.ਆਈ.ਐੱਸ.ਐੱਫ. ਨੇ ਇਕ 46 ਸਾਲ ਦੀ ਔਰਤ ਨੂੰ ਫੜ੍ਹਿਆ ਹੈ, ਜਿਸ ਕੋਲੋ 315 ਬੋਰ ਦੇ 2 ਜਿੰਦਾ ਕਾਰਤੂਸ ਮਿਲੇ ਹਨ। ਇਹ ਬਰਾਮਦਗੀ ਜਾਮਾ ਮਸਜਿਦ ਮੈਟਰੋ ਸਟੇਸ਼ਨ ਕੋਲੋ ਹੋਈ ਹੈ। ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਇਸ ਸਮੇਂ ਦਿੱਲੀ 'ਚ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਕਈ ਤਰ੍ਹਾਂ ਦਾ ਵਿਰੋਧ ਚੱਲ ਰਿਹਾ ਹੈ। ਅਜਿਹੇ 'ਚ ਜਾਮਾ ਮਸਜਿਦ ਮੈਟਰੋ ਸਟੇਸ਼ਨ ਕੋਲ ਔਰਤ ਤੋਂ 2 ਜਿੰਦਾ ਕਾਰਤੂਸਾਂ ਦੀ ਬਰਾਮਦਗੀ ਕਈ ਸਵਾਲ ਖੜ੍ਹੇ ਕਰਦੀ ਹੈ। ਸਵਾਲ ਇਹ ਹੈ ਕਿ ਇਹ ਔਰਤ 2 ਜਿੰਦਾ ਕਾਰਤੂਸਾਂ ਨਾਲ ਮੈਟਰੋ ਸਟੇਸ਼ਨਾਂ 'ਤੇ ਕੀ ਕਰ ਰਹੀ ਸੀ? ਅਤੇ ਇਸ ਦਾ ਇਰਾਦਾ ਕੀ ਸੀ। ਹਾਲਾਂਕਿ ਦਿੱਲੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 


author

Inder Prajapati

Content Editor

Related News