ਅਜਬ-ਗਜ਼ਬ : ਪਾਰਲਰ ਤੋਂ ਮੇਕਅੱਪ ਕਰਵਾ ਕੇ ਆਈ ਮਾਂ, ਦੇਖਦੇ ਹੀ ਰੋ ਪਿਆ ਬੱਚਾ, ਪਛਾਣਨ ਤੋਂ ਕੀਤਾ ਇਨਕਾਰ

06/03/2023 12:58:02 AM

ਨਵੀਂ ਦਿੱਲੀ (ਇੰਟ.) : ਸੁੰਦਰਤਾ ਵਧਾਉਣ ਲਈ ਲੋਕ ਮੇਕਅੱਪ 'ਤੇ ਬਹੁਤ ਸਾਰਾ ਪੈਸਾ ਖਰਚਦੇ ਹਨ ਤੇ ਕਈ ਵਾਰ ਮੇਕਅੱਪ ਕਰਨ ਤੋਂ ਬਾਅਦ ਪਛਾਣਨੇ ਵੀ ਮੁਸ਼ਕਿਲ ਹੋ ਜਾਂਦੇ ਹਨ। ਮੇਕਅੱਪ ਨਾਲ ਵਿਸ਼ੇਸ਼ ਤੌਰ ’ਤੇ ਔਰਤਾਂ ਆਪਣਾ ਮੇਕਓਵਰ ਕਰਵਾ ਲੈਂਦੀਆਂ ਹਨ। ਸੋਸ਼ਲ ਮੀਡੀਆ ’ਤੇ ਇਸੇ ਮੇਕਅਪ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇਕ ਔਰਤ ਨੇ ਪਾਰਲਰ 'ਚੋਂ ਮੇਕਅੱਪ ਕਰਵਾਇਆ, ਜਿਸ ਤੋਂ ਬਾਅਦ ਉਹ ਆਪਣੇ ਬੱਚੇ ਕੋਲ ਵਾਪਸ ਆਈ ਤਾਂ ਮਾਂ ਨੂੰ ਦੇਖਦੇ ਹੀ ਬੱਚਾ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਮੇਕਅੱਪ ਕਰਵਾਉਣ ਤੋਂ ਬਾਅਦ ਬੱਚਾ ਆਪਣੀ ਮਾਂ ਨੂੰ ਪਛਾਣ ਹੀ ਨਹੀਂ ਸਕਿਆ। ਬੱਚਾ ਮਾਂ ਨੂੰ ਹੀ ਪੁੱਛਣ ਲੱਗਾ ਕਿ ਉਸ ਦੀ ਮੰਮੀ ਕਿੱਥੇ ਹੈ? ਇਸ ਦੇ ਨਾਲ ਹੀ ਉਹ ਲਗਾਤਾਰ ਰੋਂਦਾ ਹੀ ਰਿਹਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਸਾਈਟ Twitter 'ਚ ਆਇਆ Bug, ਨਹੀਂ ਦਿਸ ਰਹੇ ਲੋਕਾਂ ਦੇ ਟਵੀਟ

PunjabKesari

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਇਕ ਔਰਤ ਨੂੰ ਤਿਆਰ ਹੁੰਦੇ ਦੇਖਿਆ ਜਾ ਸਕਦਾ ਹੈ। ਵੈਡਿੰਗ ਸੀਜ਼ਨ ਲਈ ਨੀਲੇ ਰੰਗ ਦੇ ਲਹਿੰਗੇ ’ਚ ਔਰਤ ਨੇ ਪਾਰਲਰ ਤੋਂ ਮੇਕਅੱਪ ਕਰਵਾਇਆ। ਸੋਫੇ ’ਤੇ ਬੈਠਾ ਬੱਚਾ ਆਪਣੀ ਮਾਂ ਦੀ ਉਡੀਕ ਕਰ ਰਿਹਾ ਸੀ ਪਰ ਜਦੋਂ ਔਰਤ ਮੇਕਅੱਪ ਕਰਵਾ ਕੇ ਆਈ ਤਾਂ ਬੱਚਾ ਆਪਣੀ ਮਾਂ ਨੂੰ ਪਛਾਣ ਨਹੀਂ ਸਕਿਆ ਤੇ ਆਪਣੀ ਮੰਮੀ ਨੂੰ ਲੈ ਕੇ ਆਉਣ ਦੀ ਜ਼ਿੱਦ ਕਰਨ ਲੱਗਾ। ਬੱਚੇ ਦੀ ਮਾਂ ਨੂੰ ਬੁਲਾਉਣ 'ਤੇ ਔਰਤ ਵਾਰ-ਵਾਰ ਕਹਿੰਦੀ ਹੈ ਕਿ ਉਹੀ ਉਸ ਦੀ ਮਾਂ ਹੈ ਪਰ ਬੱਚਾ ਮੇਕਅੱਪ 'ਚ ਆਪਣੀ ਮਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਹੈ। ਬੱਚਾ ਔਰਤ ਤੋਂ ਦੂਰ ਭੱਜ ਜਾਂਦਾ ਹੈ ਤੇ ਲਗਾਤਾਰ ਰੋਂਦਾ ਰਹਿੰਦਾ ਹੈ। ਇਹ ਸਭ ਇਸ ਲਈ ਹੋਇਆ ਕਿਉਂਕਿ ਬੱਚਾ ਮੇਕਅੱਪ 'ਚ ਮੌਜੂਦ ਆਪਣੀ ਮਾਂ ਨੂੰ ਪਛਾਣ ਨਹੀਂ ਸਕਿਆ।

ਇਹ ਵੀ ਪੜ੍ਹੋ : ਥੋੜ੍ਹਾ Left ਥੋੜ੍ਹਾ Right... ਜਦੋਂ ਫੋਟੋਗ੍ਰਾਫਰ ਦੇ ਇਸ਼ਾਰੇ 'ਤੇ ਫਾਈਟਰ ਜੈੱਟ ਨੇ ਹਵਾ 'ਚ ਦਿੱਤੇ ਪੋਜ਼

PunjabKesari

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ visagesalon1 ਨਾਂ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਮੇਕਅੱਪ ਸੈਲੂਨ ਦਾ ਇਹ ਇੰਸਟਾ ਪੇਜ ਵੱਖ-ਵੱਖ ਤਰ੍ਹਾਂ ਦੀਆਂ ਮੇਕਅਪ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇਸੇ 'ਤੇ ਇਹ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਹੈ ਤੇ ਲੋਕ ਇਸ ਵੀਡੀਓ 'ਤੇ ਮਜ਼ਾਕੀਆ ਕੁਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਜੇਕਰ ਬੱਚਾ ਨਹੀਂ ਪਛਾਣ ਰਿਹਾ ਤਾਂ ਕੋਈ ਨਾ ਪਰ ਜੇਕਰ ਉਸ ਦੇ ਪਿਤਾ ਨੇ ਨਾ ਪਛਾਣਿਆ ਤਾਂ ਮੁਸ਼ਕਿਲ ਹੋ ਜਾਵੇਗੀ। ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਅਜਿਹੇ ਮੇਕਅੱਪ ਦਾ ਕੀ ਫਾਇਦਾ ਹੈ ਕਿ ਬੱਚਾ ਹੀ ਆਪਣੀ ਮਾਂ ਨੂੰ ਠੀਕ ਤਰ੍ਹਾਂ ਪਛਾਣ ਨਹੀਂ ਪਾ ਰਿਹਾ, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਚਿਹਰੇ 'ਤੇ ਪਾਣੀ ਦਾ ਗਿਲਾਸ ਸੁੱਟੋ, ਪਛਾਣ ਹੋ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News