ਲਾਕ ਡਾਊਨ : ਆਈਸੋਲੇਸ਼ਨ ਸੈਂਟਰ ''ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ

04/04/2020 1:39:32 PM

ਪੰਨਾ (ਵਾਰਤਾ)— ਕੋਰੋਨਾ ਵਾਇਰਸ ਕਰ ਕੇ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਵਲੋਂ 24 ਮਾਰਚ ਨੂੰ ਲਾਕ ਡਾਊਨ ਲਾਇਆ ਗਿਆ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਲਾਕ ਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਪ੍ਰਵਾਸੀ ਮਜ਼ਦੂਰਾਂ 'ਤੇ ਪਿਆ, ਜਿਸ ਕਾਰਨ ਉਨ੍ਹਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਨੂੰ ਹਰਾਉਣ ਲਈ ਇਸ ਪਲਾਇਨ ਨੂੰ ਰੋਕਣਾ ਬਹੁਤ ਜ਼ਰੂਰੀ ਸੀ, ਇਸ ਲਈ ਮਜ਼ਦੂਰਾਂ ਲਈ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ। ਮੱਧ ਪ੍ਰਦੇਸ਼ ਦੇ ਪੰਨਾ ਜ਼ਿਲੇ ਵਿਚ ਬਾਹਰ ਤੋਂ ਆਉਣ ਵਾਲੇ ਮਜ਼ਦੂਰਾਂ ਲਈ ਬਣਾਏ ਗਏ ਆਈਸੋਲੇਸ਼ਨ ਸੈਂਟਰ 'ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਅਧਿਕਾਰਤ ਜਾਣਕਾਰੀ ਮੁਤਾਬਕ ਜ਼ਿਲੇ ਦੇ ਅਜੈਗੜ੍ਹ ਅਧੀਨ ਬਣੇ ਆਈਸੋਲੇਸ਼ਨ ਸੈਂਟਰ 'ਚ ਰਹਿ ਰਹੀ ਔਰਤ ਮਜ਼ਦੂਰ ਕੱਲੀ ਬਾਈ ਕੇਵਟ ਨੇ ਕੱਲ ਇਕ ਬੱਚੇ ਨੂੰ ਜਨਮ ਦਿੱਤਾ। 

ਇਹ ਵੀ ਪੜ੍ਹੋ : ਲਾਕ ਡਾਊਨ 'ਚ ਵੀਡੀਓ ਕਾਲ 'ਤੇ 'ਨਿਕਾਹ', ਲਾੜਾ-ਲਾੜੀ ਨੇ ਇਕ-ਦੂਜੇ ਨੂੰ ਕਿਹਾ 'ਕਬੂਲ ਹੈ'

ਇਹ ਵੀ ਪੜ੍ਹੋ : ਕੋਰੋਨਾ ਕਾਰਨ ਅੱਜ 3 ਮਿੰਟ ਲਈ ਖੜ੍ਹ ਗਿਆ ਚੀਨ, ਧਾਹਾਂ ਮਾਰ ਰੋਏ ਲੋਕ

ਇਸ ਔਰਤ ਮਜ਼ਦੂਰ ਦੀ ਡਿਲਿਵਰੀ ਆਈਸੋਲੇਸ਼ਨ ਸੈਂਟਰ 'ਚ ਸਿਹਤ ਵਿਭਾਗ ਦੇ ਅਮਲੇ ਵਲੋਂ ਕਰਵਾਈ ਗਈ। ਫਿਲਹਾਲ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ। ਮਾਂ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਕੀਤੀ ਜਾ ਰਹੀ ਹੈ। ਦਰਅਸਲ ਪ੍ਰਵਾਸੀ ਮਜ਼ਦੂਰ ਕੰਮ ਬੰਦ ਹੋਣ 'ਤੇ ਵੱਡੀ ਗਿਣਤੀ ਵਿਚ ਆਪਣੇ ਪਿੰਡ ਪਹੁੰਚੇ ਹਨ। ਪੰਨਾ ਜ਼ਿਲੇ ਵਿਚ ਵੀ 12 ਹਜ਼ਾਰ ਤੋਂ ਵੀ ਵੱਧ ਮਜ਼ਦੂਰ ਬਾਹਰ ਤੋਂ ਆਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਹੋਸਟਲਾਂ ਅਤੇ ਸਕੂਲਾਂ 'ਚ 14 ਦਿਨਾਂ ਲਈ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇਨ੍ਹਾਂ ਆਈਸੋਲੇਸ਼ਨ ਸੈਂਟਰਾਂ 'ਚ ਖਾਣ-ਪੀਣ ਅਤੇ ਰਹਿਣ ਦੀ ਪੂਰੀ ਵਿਵਸਥਾ ਕੀਤੀ ਗਈ ਹੈ।


Tanu

Content Editor

Related News