ਵਿਆਹੇ ਆਦਮੀ ਨੂੰ ਸੰਬੰਧ ਬਨਾਉਣ ਲਈ ਮਜਬੂਰ ਕਰਨਾ ਔਰਤ ਨੂੰ ਪਿਆ ਮਹਿੰਗਾ, ਅਦਾਲਤ ਨੇ ਸੁਣਾਇਆ ਫ਼ੈਸਲਾ

Thursday, Jul 31, 2025 - 01:19 PM (IST)

ਵਿਆਹੇ ਆਦਮੀ ਨੂੰ ਸੰਬੰਧ ਬਨਾਉਣ ਲਈ ਮਜਬੂਰ ਕਰਨਾ ਔਰਤ ਨੂੰ ਪਿਆ ਮਹਿੰਗਾ, ਅਦਾਲਤ ਨੇ ਸੁਣਾਇਆ ਫ਼ੈਸਲਾ

ਨਵੀਂ ਦਿੱਲੀ : ਦਿੱਲੀ ਦੀ ਰੋਹਿਣੀ ਅਦਾਲਤ ਨੇ ਇਕ ਅਨੌਖੇ ਮਾਮਲੇ ਵਿਚ ਸਖ਼ਤ ਫ਼ੈਸਲਾ ਸੁਣਾਉਂਦੇ ਹੋਏ ਇਕ ਵਿਆਹੁਤਾ ਔਰਤ ਨੂੰ ਇਕ ਮਰਦ ਅਤੇ ਉਸ ਦੇ ਪਰਿਵਾਰ ਦਾ ਪਿੱਛਾ ਕਰਕੇ ਪਰੇਸ਼ਾਨ ਕਰਨ ਅਤੇ ਉਸ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਕਰਨ ਤੋਂ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਵਿਆਹੁਤਾ ਆਦਮੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਮਹਿਲਾ ਵਲੋਂ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ। ਆਪਣੀ ਸੁਰੱਖਿਆਂ ਨੂੰ ਲੈ ਕੇ ਪਟੀਸ਼ਨ ਦਾਇਰ ਕਰਦੇ ਹੋਏ ਉਸ ਨੇ ਦੱਸਿਆ ਕਿ ਉਕਤ ਮਹਿਲਾ ਉਸ 'ਤੇ ਸਰੀਰਕ ਸਬੰਧ ਸਥਾਪਤ ਕਰਨ ਲਈ ਦਬਾਅ ਪਾ ਰਹੀ ਸੀ। ਇਸ ਲਈ ਉਹ ਲਗਾਤਾਰ ਉਸ ਦਾ ਪਿੱਛਾ ਕਰ ਰਹੀ ਸੀ। 

ਇਹ ਵੀ ਪੜ੍ਹੋ - ਸ਼ਰਮਨਾਕ ਹਰਕਤ : ਪੈਰ ਸਾਫ਼ ਕਰਨ ਵਾਲੇ ਡੋਰਮੈਟ 'ਤੇ ਲਗਾ 'ਤੀ ਭਗਵਾਨ ਜਗਨਨਾਥ ਦੀ ਤਸਵੀਰ

ਪਤਾ ਲੱਗਣ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ, ਕਿਉਂਕਿ ਆਮ ਤੌਰ 'ਤੇ ਅਜਿਹੇ ਮਾਮਲੇ ਔਰਤਾਂ ਦੀ ਪਰੇਸ਼ਾਨੀ ਨਾਲ ਸਬੰਧਤ ਹੁੰਦੇ ਹਨ ਪਰ ਇਹ ਮਾਮਲਾ ਇਕ ਆਦਮੀ ਦਾ ਹੈ। ਪਟੀਸ਼ਨਕਰਤਾ ਵਿਅਕਤੀ, ਜੋ ਇਕ ਪਰਿਵਾਰ ਵਾਲਾ ਵਿਅਕਤੀ ਹੈ, ਨੇ ਕੋਰਟ ਨੂੰ ਦੱਸਿਆ ਕਿ ਮਹਿਲਾ ਉਸ ਦਾ ਪਿੱਛਾ ਕਰਕੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਂਦੀ ਹੈ। ਉਸ ਮਹਿਲਾ ਨੇ ਉਸ ਨੂੰ ਸ਼ਰੇਆਮ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ। ਵਿਅਕਤੀ ਨੇ ਦੱਸਿਆ ਕਿ ਮਹਿਲਾ ਉਸ ਦੇ ਘਰ ਤੱਕ ਪਹੁੰਚ ਗਈ, ਜਿਸ ਨੂੰ ਦੇਖ ਉਹ ਅਤੇ ਉਸ ਦੇ ਪਰਿਵਾਰ ਵਾਲੇ ਹੈਰਾਨ ਹੋ ਗਏ। ਇਸ ਡਰ ਅਤੇ ਪਰੇਸ਼ਾਨੀ ਕਾਰਨ ਉਸ ਨੇ ਰੋਹਿਣੀ ਅਦਾਲਤ ਵਿੱਚ ਸੁਰੱਖਿਆ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕਰ ਦਿੱਤੀ। 

ਇਹ ਵੀ ਪੜ੍ਹੋ - 2, 3, 4, 5, 6 ਅਗਸਤ ਨੂੰ ਪਵੇਗਾ ਭਾਰੀ ਮੀਂਹ, IMD ਵਲੋਂ ਯੈਲੋ ਅਲਰਟ ਜਾਰੀ

ਅਦਾਲਤ ਦਾ ਸਖ਼ਤ ਹੁਕਮ: 300 ਮੀਟਰ ਦਾ ਘੇਰਾ
ਰੋਹਿਣੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ। ਅਦਾਲਤ ਨੇ ਔਰਤ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਆਦਮੀ ਦੇ ਘਰ ਦੇ 300 ਮੀਟਰ ਦੇ ਅੰਦਰ ਤੱਕ ਦਾਖਲ ਨਹੀਂ ਕਰੇਗੀ। ਉਹ ਨਾ ਹੀ ਉਕਤ ਵਿਅਕਤੀ ਨਾਲ ਫ਼ੋਨ ਕਾਲ, ਸੋਸ਼ਲ ਮੀਡੀਆ ਜਾਂ ਕਿਸੇ ਹੋਰ ਸਾਧਨ ਰਾਹੀਂ ਸੰਪਰਕ ਕਰੇਗੀ। ਇਸ ਤੋਂ ਇਲਾਵਾ ਔਰਤ ਨੂੰ ਆਦਮੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਣ ਜਾਂ ਸੰਪਰਕ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਅਦਾਲਤ ਨੇ ਇਸ ਹੁਕਮ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਣ ਦੀ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ - ਮੀਂਹ ਨੇ ਕਰਾਈ ਤੋਬਾ! ਹੱਥਾਂ 'ਚ ਜੁੱਤੀਆਂ ਫੜ੍ਹ ਹਸਪਤਾਲ ਅੰਦਰ ਪਾਣੀ 'ਚ ਦਿਖਾਈ ਦਿੱਤੇ ਮਰੀਜ਼ (ਵੀਡੀਓ)

ਲੈਂਗਿੰਗ ਸਮਾਨਤਾ ਅਤੇ ਕਾਨੂੰਨ ਦੀ ਮਹੱਤਤਾ
ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਾ ਸਿਰਫ਼ ਪਟੀਸ਼ਨਕਰਤਾ ਆਦਮੀ ਅਤੇ ਉਸਦੇ ਪਰਿਵਾਰ ਨੂੰ ਰਾਹਤ ਪ੍ਰਦਾਨ ਕਰੇਗਾ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਕਾਨੂੰਨ ਲਿੰਗ ਭੇਦਭਾਵ ਤੋਂ ਉੱਪਰ ਉੱਠਦਾ ਹੈ ਅਤੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਅਜਿਹੇ ਮਾਮਲਿਆਂ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 354D (ਪਿੱਛਾ ਕਰਨਾ) ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਅਦਾਲਤ ਦਾ ਇਹ ਆਦੇਸ਼ ਉਸ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਹੋਰ ਸੰਗਠਨਾਂ ਨੇ ਵੀ ਅਜਿਹੇ ਮਾਮਲਿਆਂ ਵਿੱਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਇਸ ਮਾਮਲੇ ਨੇ ਇੱਕ ਵਾਰ ਫਿਰ ਇਹ ਸਵਾਲ ਉਠਾਇਆ ਹੈ ਕਿ ਸਮਾਜ ਵਿੱਚ ਨਿੱਜੀ ਸੀਮਾਵਾਂ ਅਤੇ ਨਿੱਜਤਾ ਦੇ ਅਧਿਕਾਰ ਦਾ ਸਤਿਕਾਰ ਕਰਨਾ ਕਿੰਨਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ - ਸੈਰ ਕਰ ਰਹੀ ਔਰਤ 'ਤੇ ਪਾਲਤੂ ਕੁੱਤੇ ਨੇ ਕਰ 'ਤਾ ਹਮਲਾ, ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News