ਔਰਤ ਨੂੰ ''ਡਿਜੀਟਲ ਅਰੈਸਟ'' ਕਰਕੇ 34 ਲੱਖ ਠੱਗੇ, ਵੀਡੀਓ ਕਾਲ ''ਤੇ ਡਰਾਇਆ-ਧਮਕਾਇਆ

Monday, Nov 25, 2024 - 02:18 AM (IST)

ਔਰਤ ਨੂੰ ''ਡਿਜੀਟਲ ਅਰੈਸਟ'' ਕਰਕੇ 34 ਲੱਖ ਠੱਗੇ, ਵੀਡੀਓ ਕਾਲ ''ਤੇ ਡਰਾਇਆ-ਧਮਕਾਇਆ

ਨੋਇਡਾ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹਾ ਪੁਲਸ ਨੇ ਐਤਵਾਰ ਨੂੰ ਇਕ ਔਰਤ ਖਿਲਾਫ ਈਰਾਨ ਵਿਚ ਇਤਰਾਜ਼ਯੋਗ ਵਸਤੂਆਂ ਭੇਜਣ ਦੇ ਨਾਂ 'ਤੇ ਉਸ ਨੂੰ 'ਡਿਜੀਟਲ ਅਰੈਸਟ' ਕਰਕੇ ਕਥਿਤ ਰੂਪ ਨਾਲ 34 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਪੀੜਤਾ ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਥਾਣਾ ਪੁਲਸ ਨੇ ਚਾਰ ਮਹੀਨਿਆਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਾਈਬਰ ਕਰਾਈਮ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਗੌਤਮ ਨੇ ਦੱਸਿਆ ਕਿ ਸੈਕਟਰ-41 ਦੀ ਰਹਿਣ ਵਾਲੀ ਨਿਧੀ ਪਾਲੀਵਾਲ ਨੇ ਰਿਪੋਰਟ ਦਰਜ ਕਰਵਾਈ ਹੈ ਕਿ 8 ਅਗਸਤ ਨੂੰ ਸਵੇਰੇ 10 ਵਜੇ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉੱਥੇ ਮੁੰਬਈ ਤੋਂ ਈਰਾਨ ਭੇਜੇ ਜਾ ਰਹੇ ਪਾਰਸਲ ਵਿਚ 5 ਪਾਸਪੋਰਟ, ਦੋ ਡੈਬਿਟ ਕਾਰਡ, ਦੋ ਲੈਪਟਾਪ, 900 ਅਮਰੀਕੀ ਡਾਲਰ ਅਤੇ 200 ਗ੍ਰਾਮ ਨਸ਼ੀਲੇ ਪਦਾਰਥ ਹਨ।

ਇਹ ਵੀ ਪੜ੍ਹੋ : Mata Vaishno Devi: ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਮੰਦਰ 'ਚ ਮੁਫ਼ਤ ਆਰਤੀ, ਤਾਂ ਕਰੋ ਇਹ ਕੰਮ

ਗੌਤਮ ਅਨੁਸਾਰ ਪੀੜਤ ਨੂੰ ਦੱਸਿਆ ਗਿਆ ਕਿ ਕਸਟਮ ਵਿਭਾਗ ਨੇ ਪਾਰਸਲ ਨੂੰ ਰੋਕ ਦਿੱਤਾ ਹੈ ਅਤੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਐੱਫਆਈਆਰ ਦੀ ਕਾਪੀ ਵ੍ਹਟਸਐਪ ਰਾਹੀਂ ਵੀ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਨੇ 'ਸਕਾਈਪ ਐਪ' ਰਾਹੀਂ ਵੀਡੀਓ ਕਾਲ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਕਾਲ ਕਰਨ ਵਾਲੇ ਵਿਅਕਤੀ ਨੇ ਆਪਣਾ ਕੈਮਰਾ ਬੰਦ ਰੱਖਿਆ ਹੋਇਆ ਸੀ।

ਗੌਤਮ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਦੇ ਬੈਂਕ ਖਾਤੇ ਵਿਚ ਜਮ੍ਹਾਂ 34 ਲੱਖ ਰੁਪਏ ਉਨ੍ਹਾਂ ਦੇ ਆਪਣੇ ਬੈਂਕ ਖਾਤੇ ਵਿਚ ਪਾ ਲਏ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਦੋ ਨੋਟਿਸ ਵੀ ਭੇਜੇ ਸਨ, ਜਿਨ੍ਹਾਂ ਵਿਚ ਪੀੜਤਾ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ ਸਨ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News