ਬੁਆਏਫ੍ਰੈਂਡ ਵਲੋਂ ਥੱਪੜ ਮਾਰਨ ’ਤੇ ਔਰਤ ਦੀ ਮੌਤ

Sunday, Dec 01, 2019 - 11:29 PM (IST)

ਬੁਆਏਫ੍ਰੈਂਡ ਵਲੋਂ ਥੱਪੜ ਮਾਰਨ ’ਤੇ ਔਰਤ ਦੀ ਮੌਤ

ਮੁੰਬਈ (ਭਾਸ਼ਾ)- ਮੁੰਬਈ ’ਚ ਮਾਨ ਖੁਰਦ ਰੇਲਵੇ ਸਟੇਸ਼ਨ ਦੇ ਨੇੜੇ ਬੁਆਏਫ੍ਰੈਂਡ ਵਲੋਂ ਕਥਿਤ ਤੌਰ ’ਤੇ ਥੱਪੜ ਮਾਰਨ ਨਾਲ 35 ਸਾਲਾ ਔਰਤ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੀਤਾ ਪ੍ਰਧਾਨ ਨੂੰ ਜਨਤਕ ਪਖਾਨੇ ਦੇ ਨੇੜੇ ਕਿਸੇ ਹੋਰ ਵਿਅਕਤੀ ਨਾਲ ਗੱਲ ਕਰਦਿਆਂ ਦੇਖ ਉਸ ਦੇ ਬੁਆਏਫ੍ਰੈਂਡ ਰਾਜੂ ਪੁਜਾਰੀ ਯਾਲੱਪਾ ਨੇ ਉਸ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਯਾਲੱਪਾ ਦਾ ਥੱਪੜ ਲੱਗਣ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਗਈ, ਜਿਸ ਤੋਂ ਬਾਅਦ ਉਸ ਨੂੰ ਘਾਟਕੋਪਰ ’ਚ ਰਾਜਵਾੜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਨ ਖੁਰਦ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਨਿਤਿਨ ਬੋਹੜੇ ਨੇ ਦੱਸਿਆ ਕਿ ਇਸ ਸਬੰਧ ’ਚ ਅਚਾਨਕ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Sunny Mehra

Content Editor

Related News