ਕੰਨ ਦੀ ਸਰਜਰੀ ਲਈ ''ਐਨੇਸਥੀਸੀਆ'' ਦਿੱਤੇ ਜਾਣ ਤੋਂ ਬਾਅਦ ਮਹਿਲਾ ਕਾਂਸਟੇਬਲ ਦੀ ਮੌਤ
Friday, Aug 30, 2024 - 04:41 PM (IST)
ਮੁੰਬਈ (ਭਾਸ਼ਾ)- ਮੁੰਬਈ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਦੀ ਇੱਥੇ ਨਿੱਜੀ ਹਸਪਤਾਲ 'ਚ ਕੰਨ ਦੀ 'ਸਰਜਰੀ' ਲਈ 'ਐਨੇਸਥੀਸੀਆ' ਦਿੱਤੇ ਜਾਣ ਤੋਂ ਬਾਅਦ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕਾਂਸਟੇਬਲ ਗੌਰੀ ਸੁਭਾਸ਼ ਪਾਟਿਲ (28) ਨੂੰ ਅੰਧੇਰੀ ਦੇ ਪੱਛਮੀ ਉਪਨਗਰ ਲੋਖੰਡਵਾਲਾ ਦੇ ਐਕਸਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਾਟਿਲ ਨੂੰ ਕੰਨ ਦੀ ਸਰਜਰੀ ਤੋਂ ਪਹਿਲੇ 'ਐਨੇਸਥੀਸੀਆ' ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਪਰੇਸ਼ਾਨੀ ਹੋ ਲੱਗੀ ਅਤੇ ਵੀਰਵਾਰ ਰਾਤ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮੌਤ ਦੀ ਸੂਚਨਾ ਪੁਲਸ ਨੂੰ ਰਾਤ ਕਰੀਬ 10.45 ਵਜੇ ਮਿਲੀ। ਅਧਿਕਾਰੀ ਅਨੁਸਾਰ ਮੌਤ ਦਾ ਕਾਰਨ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅੰਬੋਲੀ ਪੁਲਸ ਥਾਣੇ 'ਚ ਅਚਾਨਕ ਹੋਈ ਮੌਤ ਦਾ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪਾਟਿਲ ਅੰਧੇਰੀ ਦੇ ਮਰੋਲ 'ਚ ਮੁੰਬਈ ਪੁਲਸ ਦੇ ਸਥਾਨਕ ਆਰਮਜ਼ ਡਿਵੀਜ਼ਨ 'ਚ ਤਾਇਨਾਤ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8