50 ਸਾਲ ਦੀ ਔਰਤ ਨੇ ਦਿੱਤਾ 14ਵੇਂ ਬੱਚੇ ਨੂੰ ਜਨਮ, ਡਾਕਟਰ ਵੀ ਹੈਰਾਨ

Sunday, Mar 30, 2025 - 01:21 PM (IST)

50 ਸਾਲ ਦੀ ਔਰਤ ਨੇ ਦਿੱਤਾ 14ਵੇਂ ਬੱਚੇ ਨੂੰ ਜਨਮ, ਡਾਕਟਰ ਵੀ ਹੈਰਾਨ

ਨੈਸ਼ਨਲ ਡੈਸਕ- ਦੇਸ਼ 'ਚ ਜਿੱਥੇ ਜਨਸੰਖਿਆ ਵਾਧਾ ਇਕ ਗੰਭੀਰ ਮੁੱਦਾ ਬਣ ਚੁੱਕਿਆ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਇਮਾਮੁਦੀਨ ਪਰਿਵਾਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਮਾਮੁਦੀਨ ਦੀ 50 ਸਾਲਾ ਪਤਨੀ ਨੇ ਹਾਲ ਹੀ 'ਚ ਆਪਣੇ 14ਵੇਂ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਕਿਉਂਕਿ ਔਰਤ ਨੇ ਡਿਲਿਵਰੀ ਦੌਰਾਨ ਹਸਪਤਾਲ ਪਹੁੰਚਣ ਤੋਂ ਪਹਿਲੇ ਹੀ ਬੱਚੀ ਨੂੰ ਜਨਮ ਦੇ ਦਿੱਤਾ ਸੀ। 

ਇਹ ਵੀ ਪੜ੍ਹੋ : 'ਐਨਾ ਪੈਸਾ ਤਾਂ ਅਸੀਂ ਕਦੇ ਦੇਖਿਆ ਹੀ ਨਹੀਂ...', IT ਵਿਭਾਗ ਨੇ ਜੂਸ ਤੇ ਆਂਡੇ ਵੇਚਣ ਵਾਲਿਆਂ ਨੂੰ ਭੇਜ'ਤੇ ਕਰੋੜਾਂ ਦੇ ਨੋਟਿਸ

ਸੂਚਨਾ ਅਨੁਸਾਰ ਸ਼ੁੱਕਰਵਾਰ ਸ਼ਾਮ ਇਮਾਮੁਦੀਨ ਦੀ ਪਤਨੀ ਨੂੰ ਦਰਦਾਂ ਸ਼ੁਰੂ ਹੋਈਆਂ। ਉਸ ਨੂੰ ਪਹਿਲੇ ਪਿਲਖੁਵਾ ਸੀਐੱਚਸੀ 'ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਮੇਰਠ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਔਰਤ ਦੀ ਡਿਲਿਵਰੀ ਹੋ ਗਈ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਗੇਟ ਤੱਕ ਪਹੁੰਚਦੇ-ਪਹੁੰਚਦੇ ਔਰਤ ਨੇ 14ਵੇਂ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਨਵਜਨਮੇ ਬੱਚੇ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਗੁੜੀਆ ਇਮਾਮੁਦੀਨ ਦੀ ਪਤਨੀ ਦੇ ਵੱਡੇ ਬੇਟੇ ਦੀ ਉਮਰ 22 ਸਾਲ ਹੈ ਅਤੇ ਇਸ ਤੋਂ ਬਾਅਦ ਉਸ ਦੇ ਬਾਕੀ ਬੱਚਿਆਂ ਦਾ ਜਨਮ ਲਗਭਗ ਇਕ-ਇਕ ਸਾਲ ਦੇ ਅੰਤਰਾਲ 'ਤੇ ਹੋਇਆ ਹੈ। ਹਾਲਾਂਕਿ ਗੁੜੀਆ ਦੇ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਮਾਮਲਾ ਨਾ ਸਿਰਫ਼ ਹਾਪੁੜ ਸਗੋਂ ਪੂਰੇ ਖੇਤਰ 'ਚ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News