ਔਰਤ ਸਰੀਰ ''ਚ ਖ਼ਾਸ ਥਾਂ ਲੁੱਕਾ ਕੇ ਲਿਜਾ ਰਹੀ ਸੀ ਕਰੋੜਾਂ ਦੀ ਡਰੱਗ, ਕਸਟਮ ਵਿਭਾਗ ਨੇ ਏਅਰਪੋਰਟ ''ਤੇ ਫੜਿਆ

Thursday, Jul 11, 2024 - 05:20 PM (IST)

ਨਵੀਂ ਦਿੱਲੀ- ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੰਗੋਲਾ ਦੀ ਇਕ ਔਰਤ ਫੜੀ ਗਈ ਹੈ, ਜਿਸ ਨੇ ਆਪਣੇ ਢਿੱਡ 'ਚ 34 ਕੈਪਸੂਲ 'ਚ 7 ਕਰੋੜ ਰੁਪਏ ਦੀ ਕੋਕੀਨ ਲੁੱਕਾ ਰੱਖੀ ਸੀ। ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਮੁਤਾਬਕ ਔਰਤ ਨੂੰ 2 ਜੁਲਾਈ ਨੂੰ ਫੜਿਆ ਗਿਆ ਸੀ ਜਦੋਂ ਉਹ ਦੋਹਾ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਸੀ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਕ ਮਹਿਲਾ ਯਾਤਰੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਅੱਠ ਆਂਡਾਕਾਰ ਕੈਪਸੂਲ ਮਿਲੇ ਹਨ। ਮਹਿਲਾ ਯਾਤਰੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਆਪਣੇ ਢਿੱਡ ਵਿਚ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਸਨ।

ਇਹ ਵੀ ਪੜ੍ਹੋ- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਨੈਲੋ-ਬਸਪਾ ਦਾ ਗਠਜੋੜ, CM ਚਿਹਰੇ 'ਤੇ ਵੀ ਬਣੀ ਗੱਲ

ਬਿਆਨ ਮੁਤਾਬਕ ਯਾਤਰੀ ਨੂੰ ਡਰੱਗ ਨੂੰ ਹਟਾਉਣ ਲਈ ਮੈਡੀਕਲ ਪ੍ਰਕਿਰਿਆ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। ਸਫਦਰਜੰਗ 'ਚ ਦਾਖਲ ਹੋਣ ਸਮੇਂ ਔਰਤ ਦੇ ਢਿੱਡ 'ਚੋਂ ਨਸ਼ੇ ਨਾਲ ਭਰੇ 34 ਕੈਪਸੂਲ ਕੱਢੇ ਗਏ। ਬਿਆਨ ਮੁਤਾਬਕ ਇਨ੍ਹਾਂ ਕੈਪਸੂਲਾਂ 'ਚ ਕੁੱਲ 515 ਗ੍ਰਾਮ ਕੋਕੀਨ ਲੁਕਾਈ ਗਈ ਸੀ, ਜਿਸ ਦੀ ਕੀਮਤ 7.04 ਕਰੋੜ ਰੁਪਏ ਦੱਸੀ ਜਾਂਦੀ ਹੈ। ਦੋਸ਼ੀ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਜਿਮ ਮਾਲਕ ਦਾ ਬੇਰਹਿਮੀ ਨਾਲ ਕਤਲ, ਚਿਹਰੇ 'ਤੇ ਚਾਕੂ ਨਾਲ ਕੀਤੇ 21 ਵਾਰ

ਇਕ ਹੋਰ ਮਾਮਲੇ ਵਿਚ ਹਵਾਈ ਅੱਡੇ ਤੋਂ ਇਕ ਭਾਰਤੀ ਨੂੰ 1.2 ਕਰੋੜ ਰੁਪਏ ਦੀ ਚਰਸ ਦੀ ਤਸਕਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਯਾਤਰੀ ਨੂੰ 6 ਜੁਲਾਈ ਨੂੰ ਉਦੋਂ ਫੜਿਆ ਗਿਆ ਸੀ ਜਦੋਂ ਉਹ ਸ਼ਾਰਜਾਹ ਦੇ ਰਸਤੇ ਬੈਂਕਾਕ ਤੋਂ ਇੱਥੇ ਪਹੁੰਚਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀ ਦੇ ਸਮਾਨ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੇ ਉਸ ਦੇ ਬੈਗ ਵਿਚੋਂ 2.4 ਕਿਲੋਗ੍ਰਾਮ ਚਰਸ ਬਰਾਮਦ ਕੀਤੀ।


Tanu

Content Editor

Related News