ਨਵ-ਜੰਮੀ ਬੱਚੀ ਨੂੰ ਮਾਂ ਨੇ ਸੁੱਟਿਆ ਨਾਲੇ ''ਚ, ਕੁੱਤਿਆਂ ਨੇ ਇੰਝ ਬਚਾਈ ਜਾਨ

07/20/2019 11:47:23 AM

ਕੈਥਲ—ਕਹਿੰਦੇ ਹਨ ਕਿ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ' ਇਸ ਕਹਾਵਤ ਤਾਂ ਸੁਣੀ ਹੋਵੇਗੀ। ਇਸ ਨੂੰ ਸਪੱਸ਼ਟ ਕਰਦਾ ਹਰਿਆਣਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸਲ 'ਚ ਕੈਥਲ ਜ਼ਿਲੇ 'ਚ ਡੋਗਰਾ ਗੇਟ 'ਚ ਇੱਕ ਮਾਂ ਨੇ ਆਪਣੀ ਬੱਚੀ ਨੂੰ ਪੈਦਾ ਹੁੰਦੇ ਹੀ 'ਚ ਪੋਲੀਥੀਨ ਲਿਫਾਫੇ 'ਚ ਬੰਦ ਕਰਕੇ ਨਾਲੇ 'ਚ ਸੁੱਟ ਦਿੱਤਾ ਪਰ ਦੂਜੇ ਪਾਸੇ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਨਾਲੇ 'ਚ ਸੁੱਟੀ ਨਵਜੰਮੀ ਬੱਚੀ ਨੂੰ ਗਲੀ 'ਚ ਘੁੰਮ ਰਹੇ ਕੁੱਤਿਆਂ ਨੇ ਬਾਹਰ ਕੱਢ ਲਿਆ, ਜਿਸ ਨੂੰ ਦੇਖ ਕੇ ਕੁੱਤਿਆਂ ਨੇ ਭੌਂਕਣ ਸ਼ੁਰੂ ਕਰ ਦਿੱਤਾ ਅਤੇ ਬੱਚੀ ਰੋਣ ਲੱਗੀ। ਇਹ ਦੇਖ ਕੇ ਨੇੜੇ ਦੇ ਲੋਕਾਂ ਨੇ ਬਾਹਰ ਦੇਖਿਆ ਅਤੇ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚੀ ਨੂੰ ਕੈਥਲ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

PunjabKesari

ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਸਾਰੀ ਵਾਰਦਾਤ—
ਮਿਲੀ ਜਾਣਕਾਰੀ ਮੁਤਾਬਕ ਮਾਂ ਦੀ ਇਹ ਕਰਤੂਤ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਬੱਚੀ ਨੂੰ ਉਸ ਦੀ ਮਾਂ ਵੱਲੋਂ ਨਾਲੇ 'ਚ ਸੁੱਟਣ ਦੀ ਵਾਰਦਾਤ ਰਿਕਾਰਡ ਹੋ ਗਈ ਹੈ ਫਿਲਹਾਲ ਪੁਲਸ ਇਸ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਬੱਚੀ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੱਚੀ ਦੇ ਠੀਕ ਹੋਣ ਤੋਂ ਬਾਅਦ ਇਸ ਨੂੰ ਬਾਲ ਸੁਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬੱਚੀ ਨੂੰ ਪੰਚਕੂਲਾ ਅਨਾਥ ਆਸ਼ਰਮ 'ਚ ਭੇਜ ਦਿੱਤਾ ਜਾਵੇਗਾ।

PunjabKesari

ਕੈਥਲ ਤੋਂ ਪੀ. ਐੱਮ. ਓ. ਨੇ ਦੱਸਿਆ ਹੈ, ''ਬੱਚੀ ਜਿਉਂਦੀ ਹੈ ਪਰ ਉਸ ਦੀ ਹਾਲਤ ਗੰਭੀਰ ਹੈ। ਬੱਚੀ ਨੂੰ ਬਚਾਉਣ ਲਈ ਡਾਕਟਰ ਪੂਰੇ ਯਤਨ ਕਰ ਰਹੇ ਹਨ।'' ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੀ ਨੂੰ ਸੁੱਟਣਾ ਅਪਰਾਧ ਹੈ।

PunjabKesari


Iqbalkaur

Content Editor

Related News