ਹਰਿਆਣਾ : ਰੋਡਵੇਜ਼ ਬੱਸ ''ਚੋਂ ਮਿਲੀ ਔਰਤ ਦੀ ਲਾਸ਼

03/25/2019 5:48:10 PM

ਜੀਂਦ (ਭਾਸ਼ਾ)— ਸੋਮਵਾਰ ਨੂੰ ਹਰਿਆਣਾ ਦੇ ਜੀਂਦ ਬੱਸ ਅੱਡੇ 'ਚ ਖੜ੍ਹੀ ਰੋਡਵੇਜ਼ ਬੱਸ ਅੰਦਰ ਇਕ ਔਰਤ ਦੀ ਲਾਸ਼ ਮਿਲੀ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦੀ ਮੌਤ ਜ਼ਹਿਰ ਖਾਣ ਨਾਲ ਹੋਈ। ਜੀਂਦ ਡੀ. ਐੱਸ. ਪੀ. ਪੁਸ਼ਪਾ ਖੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਸੋਨੂੰ ਨਾਂ ਦਾ ਨੌਜਵਾਨ ਹਿਸਾਰ ਦੇ ਹਸਪਤਾਲ ਵਿਚ ਭਰਤੀ ਹੈ, ਉਸ ਨੇ ਵੀ ਜ਼ਹਿਰ ਖਾ ਲਿਆ ਸੀ। ਇਸ ਮਾਮਲੇ ਪੁਲਸ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਔਰਤ ਦੀ ਮੌਤ ਦੀ ਗੁੱਥੀ ਸੁਲਝ ਸਕੇਗੀ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਔਰਤ 23 ਮਾਰਚ ਨੂੰ ਹਿਸਾਰ ਦੇ ਬਾਂਸ ਪਿੰਡ ਤੋਂ ਲਾਪਤਾ ਸੀ। ਇਸ ਦਰਮਿਆਨ ਪਿੰਡ ਦੇ ਇਕ ਨੌਜਵਾਨ ਦੀ ਵੀ ਲਾਪਤਾ ਹੋਣ ਦੀ ਖਬਰ ਮਿਲੀ। ਨੌਜਵਾਨ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਹੈ। ਉਸ ਨੇ ਜ਼ਹਿਰ ਖਾ ਲਿਆ ਸੀ।

ਜਾਣਕਾਰੀ ਮੁਤਾਬਕ ਹਿਸਾਰ ਦੇ ਬਾਂਸ ਪਿੰਡ ਦੀ 35 ਸਾਲਾ ਸੁਨੀਤਾ ਸ਼ਨੀਵਾਰ ਨੂੰ ਲਾਪਤਾ ਹੋ ਗਈ ਸੀ। ਪਿੰਡ ਦਾ ਇਕ ਨੌਜਵਾਨ 25 ਸਾਲਾ ਸੋਨੂੰ ਵੀ ਲਾਪਤਾ ਸੀ। ਸੁਨੀਤਾ ਦੇ ਪਤੀ ਰਾਜੇਸ਼ ਨੇ 24 ਮਾਰਚ ਨੂੰ ਥਾਣੇ 'ਚ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਸੋਮਵਾਰ ਯਾਨੀ ਕਿ ਅੱਜ ਜੀਂਦ ਬੱਸ ਅੱਡੇ ਵਿਚ ਖੜ੍ਹੀ ਬੱਸ ਨੂੰ ਲੈ ਕੇ ਜਾਣ ਲਈ ਡਰਾਈਵਰ ਰਮੇਸ਼ ਪਹੁੰਚਿਆ ਤਾਂ ਉਸ ਨੇ ਸੀਟ ਦੇ ਹੇਠਾਂ ਇਕ ਲਾਸ਼ ਨੂੰ ਦੇਖਿਆ। ਉਸ ਨੇ ਤੁਰੰਤ ਰੋਡਵੇਜ਼ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਨਾ ਦਿੱਤੀ।


Tanu

Content Editor

Related News