ਨਸ਼ੀਲੇ ਇੰਜੈਕਸ਼ਨ ਦੀ ਸਪਲਾਈ ਕਰਨ ਵਾਲੀ ਔਰਤ ਗ੍ਰਿਫਤਾਰ
Wednesday, Jun 13, 2018 - 11:25 AM (IST)

ਨਵੀਂ ਦਿੱਲੀ— ਨਸ਼ੀਲੇ ਇੰਜੈਕਸ਼ਨ ਦੀ ਸਪਲਾਈ ਕਰਨ ਵਾਲੀ ਔਰਤ ਨੂੰ ਸੈਕਟਰ-39 ਥਾਨਾ ਪੁਲਸ ਨੇ ਜੀਰੀ ਮੰਡੀ ਗ੍ਰਾਊਂਡ ਦੇ ਨੇੜੇ ਗ੍ਰਿਫਤਾਰ ਕਰ ਲਿਆ। ਔਰਤ ਦੀ ਪਹਿਚਾਨ ਸੈਕਟਰ 38 ਦੇ ਨਿਵਾਸੀ ਗੀਤਾ ਦੇ ਰੂਪ 'ਚ ਹੋਈ। ਪੁਲਸ ਨੂੰ ਗੀਤਾ ਦੇ ਬੈਗ 'ਚੋਂ 22 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ। ਸੈਕਟਰ-39 ਦੇ ਥਾਨਾ ਪੁਲਸ ਨੇ ਗੀਤਾ 'ਤੇ ਐਨ. ਡੀ. ਪੀ. ਐੱਸ ਐਕਟ ਤਹਿਤ ਕੇਸ ਦਰਦ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਸੈਕਟਰ-39 'ਚ ਤਾਇਨਾਤ ਐਸ. ਆਈ. ਸੁਖਜਿੰਦਰ ਸਿੰਘ ਪੁਲਸ ਟੀਮ ਦੇ ਨਾਲ ਪੈਟ੍ਰੋਲਿੰਗ ਕਰ ਰਹੇ ਸੀ ਤਾਂ ਜੀਰੀ ਮੰਡੀ ਦੇ ਕੋਲ ਉਨ੍ਹਾਂ ਨੇ ਇਕ ਔਰਤ ਨੂੰ ਪੀਲਾ ਬੈਗ ਲੈ ਕੇ ਜਾਂਦੇ ਹੋਏ ਦੇਖਿਆ। ਔਰਤ ਐਸ. ਆਈ ਨੂੰ ਦੇਖ ਕੇ ਭੱਜਣ ਲੱਗੀ ਤਾਂ ਪੁਲਸਕਰਮੀ ਨੇ ਔਰਤ ਨੂੰ ਕਾਬੂ ਕਰ ਕੇ ਉਸ ਦਾ ਬੈਗ ਚੈੱਕ ਕੀਤਾ। ਉਸ 'ਚੋਂ 22 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ। ਗੀਤਾ ਨੇ ਦੱਸਿਆ ਕਿ ਉਹ ਨਸ਼ੀਲੇ ਇੰਜੈਕਸ਼ਨ ਕਾਲੋਨੀ 'ਚ 200 ਤੋਂ 300 ਰੁਪਏ 'ਚ ਵੇਚਦੀ ਹੈ।