ਚੋਰੀ ਕਰਨ ਲਈ ਕਰਦੀ ਸੀ ਜਹਾਜ਼ ਦਾ ਸਫ਼ਰ, ਜਾਣੋ 100 ਘਰਾਂ ਨੂੰ ਸੰਨ੍ਹ ਲਾਉਣ ਵਾਲੀ ਜਨਾਨੀ ਦੀ ਕਹਾਣੀ
Friday, Aug 19, 2022 - 12:29 PM (IST)
ਗਾਜ਼ੀਆਬਾਦ (ਭਾਸ਼ਾ)– ਪੁਲਸ ਨੇ ਖੁਦ ਨੂੰ ਘਰੇਲੂ ਨੌਕਰ ਦੱਸ ਕੇ ਨੌਕਰੀ ਹਾਸਲ ਕਰਨ ਤੋਂ ਬਾਅਦ ਆਪਣੇ ਮਾਲਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੇ ਘਰਾਂ ’ਚ ਚੋਰੀ ਕਰਨ ਦੇ ਦੋਸ਼ ’ਚ ਇਕ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਜਨਾਨੀ ਨੇ ਚੋਰੀ ਦੇ ਪੈਸਿਆਂ ਨਾਲ ਦਿੱਲੀ ’ਚ ਆਪਣਾ ਇਕ ਘਰ ਬਣਾ ਲਿਆ ਹੈ।
ਪੁਲਸ ਨੇ ਦੱਸਿਆ ਕਿ ਇਹ ਜਨਾਨੀ ਆਪਣੇ ਮਾਲਕਾਂ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਕਰਦੀ ਸੀ ਅਤੇ ਉਸ ਨੇ ਕਰੀਬ 100 ਘਰਾਂ ’ਚ ਚੋਰੀਆਂ ਕੀਤੀਆਂ ਸਨ। ਉਸ ਦੇ ਖਿਲਾਫ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਜ਼ਿਲਿਆਂ ’ਚ ਹੀ 26 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ– ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ ਕੀਤੇ ਬਲਾਕ
ਉਨ੍ਹਾਂ ਨੇ ਦੱਸਿਆ ਕਿ ਬਿਹਾਰ ਦੇ ਭਾਗਲਪੁਰ ਦੀ ਰਹਿਣ ਵਾਲੀ ਪੂਨਮ ਸ਼ਾਹ ਉਰਫ਼ ਕਾਜਲ (30) ਨੇ ਦਿੱਲੀ, ਜੋਧਪੁਰ, ਕੋਲਕਾਤਾ ਅਤੇ ਗਾਜ਼ੀਆਬਾਦ ਸਮੇਤ ਵੱਖ-ਵੱਖ ਸ਼ਹਿਰਾਂ ’ਚ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਕਿਸੇ ਹੋਰ ਸ਼ਹਿਰ ’ਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਸੀ ਤਾਂ ਉਹ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੀ ਸੀ। ਕਾਜਲ ਦੇ ਖਿਲਾਫ ਹਾਲ ਹੀ ਵਿੱਚ ਗਾਜ਼ੀਆਬਾਦ ਵਿੱਚ ਉਸਦੇ ਮਾਲਕ ਵਿਪੁਲ ਗੋਇਲ ਦੇ ਘਰ ਤੋਂ 10 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਮਹਾਰਾਸ਼ਟਰ ਦੇ ਇਕ ਵਿਧਾਇਕ ਨੇ ਮੁਲਾਜ਼ਮ ਨੂੰ ਮਾਰਿਆ ਥੱਪੜ, ਜਾਣੋ ਕੀ ਹੈ ਮਾਮਲਾ
ਇੰਦਰਾਪੁਰਮ ਦੇ ਸਰਕਲ ਅਧਿਕਾਰੀ ਅਭੈ ਮਿਸ਼ਰਾ ਨੇ ਦੱਸਿਆ ਕਿ ਕਾਜਲ ਨੂੰ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਆਮਰਪਾਲੀ ਗ੍ਰਾਮੀਣ ਸੋਸਾਇਟੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਸਨ।
ਇਹ ਵੀ ਪੜ੍ਹੋ– ‘ਅੱਤਵਾਦੀਆਂ ਨੇ ਭਾਰਤ ਵਿਰੁੱਧ ਬਣਾਈ ਖਤਰਨਾਕ ਯੋਜਨਾ’