ਦਿੱਲੀ : ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਵਿਅਕਤੀ ਨੇ ਜਨਾਨੀ ਅਤੇ ਉਸ ਦੀ ਧੀ ’ਤੇ ਕੀਤਾ ਚਾਕੂ ਨਾਲ ਵਾਰ

Monday, Aug 16, 2021 - 05:31 PM (IST)

ਦਿੱਲੀ : ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਵਿਅਕਤੀ ਨੇ ਜਨਾਨੀ ਅਤੇ ਉਸ ਦੀ ਧੀ ’ਤੇ ਕੀਤਾ ਚਾਕੂ ਨਾਲ ਵਾਰ

ਨਵੀਂ ਦਿੱਲੀ- ਦਿੱਲੀ ’ਚ 38 ਸਾਲਾ ਇਕ ਮਜ਼ਦੂਰ ਨੇ ਵਿਆਹ ਦਾ ਪ੍ਰਸਤਾਵ ਠੁਕਰਾਏ ਜਾਣ ਤੋਂ ਬਾਅਦ ਕੁੜੀ ਅਤੇ ਉਸ ਦੀ ਮਾਂ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ ਕਾਪਸਹੇੜਾ ਇਲਾਕੇ ਦੇ ਕਾਂਗਨਹੇੜੀ ਪਿੰਡ ’ਚ ਐਤਵਾਰ ਰਾਤ ਹੋਈ। ਜ਼ਖਮੀਆਂ ਦੀ ਪਛਾਣ ਲਾਲੀ (40) ਨਾਮੀ ਮਜ਼ਦੂਰ ਅਤੇ ਉਸ ਦੀ 18 ਸਾਲਾ ਧੀ ਰੂਬੀ ਦੇ ਤੌਰ ’ਤੇ ਕੀਤੀ ਗਈ ਹੈ। ਪੁਲਸ ਨੇ ਕਿਹਾ ਕਿ ਦੋਸ਼ੀ (ਰਾਮੂ) ਲਾਲੀ ਦੇ ਪਤੀ ਦਾ ਦੋਸਤ ਹੈ ਅਤੇ ਉਹ ਉਨ੍ਹਾਂ ਦੇ ਘਰ ਕੋਲ ਰਹਿੰਦਾ ਹੈ। ਲਾਲੀ ਦੇ ਪਤੀ ਦੀ ਮੌਤ ਹੋ ਚੁਕੀ ਹੈ।

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ 8 ਵਜੇ ਰਾਮੂ ਲਾਲੀ ਦੇ ਘਰ ਪਹੁੰਚਿਆ ਅਤੇ ਰੂਬੀ ਨਾਲ ਵਿਆਹ ਕਰਨ ਦੀ ਗੱਲ ਕਹੀ। ਲਾਲੀ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਹੋਈ ਅਤੇ ਰਾਮੂ ਨੇ ਜਾਨੋਂ ਮਾਰਨ ਦੇ ਇਰਾਦੇ ਨਾਲ ਦੋਹਾਂ ਜਨਾਨੀਆਂ ’ਤੇ ਚਾਕੂ ਨਾਲ ਵਾਰ ਕੀਤਾ। ਅਧਿਕਾਰੀ ਨੇ ਕਿਹਾ ਕਿ ਰਾਮੂ ਨੂੰ ਸੱਟ ਲੱਗੀ ਅਤੇ ਲਾਲੀ ਦੇ ਗੁਆਂਢੀਆਂ ਨੇ ਉਸ ਨੂੰ ਫੜ ਲਿਆ। ਬਾਅਦ ’ਚ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਡਿਪਟੀ ਕਮਿਸ਼ਨਰ (ਦਵਾਰਕਾ) ਸੰਤੋਸ਼ ਕੁਮਾਰ ਮੀਣਾ ਨੇ ਕਿਹਾ,‘‘ਪੀੜਤਾ ਦੇ ਬਿਆਨ ਦੇ ਆਧਾਰ ’ਤੇ ਅਸੀਂ ਛਾਵਲਾ ਪੁਲਸ ਥਾਣੇ ’ਚ ਆਈ.ਪੀ.ਸੀ. ਦੀ ਧਾਰਾ 307 ਦੇ ਅਧੀਨ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਪੁਲਸ ਦੀ ਹਿਰਾਸਤ ’ਚ ਹੈ।


author

DIsha

Content Editor

Related News