ਗੁਰੂਗ੍ਰਾਮ ’ਚ ਲਾਵਾਰਿਸ ਸੂਟਕੇਸ ’ਚ ਨਗਨ ਹਾਲਤ ’ਚ ਮਿਲੀ ਔਰਤ ਦੀ ਲਾਸ਼

Tuesday, Oct 18, 2022 - 01:11 PM (IST)

ਗੁਰੂਗ੍ਰਾਮ ’ਚ ਲਾਵਾਰਿਸ ਸੂਟਕੇਸ ’ਚ ਨਗਨ ਹਾਲਤ ’ਚ ਮਿਲੀ ਔਰਤ ਦੀ ਲਾਸ਼

ਗੁਰੂਗ੍ਰਾਮ- ਗੁਰੂਗ੍ਰਾਮ ਦੇ ਇਫਕੋ ਚੌਂਕ ਦੇ ਨੇੜੇ ਇਕ ਲਾਵਾਰਿਸ ਸੂਟਕੇਸ ’ਚ ਸੋਮਵਾਰ ਨੂੰ ਇਕ ਅਗਿਆਤ ਔਰਤ ਦੀ ਨਗਨ ਹਾਲਤ ’ਚ ਲਾਸ਼ ਬਰਾਮਦ ਕੀਤੀ ਗਈ। ਪੁਲਸ ਨੇ ਲਾਸ਼ ਨੂੰ ਮੁਰਦਾਘਰ ’ਚ ਭੇਜ ਦਿੱਤਾ ਹੈ। ਪੁਲਸ ਡਿਪਟੀ ਕਮਿਸ਼ਨਰ, ਦੀਪਕ ਸਹਾਰਨ ਨੇ ਦੱਸਿਆ ਕਿ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਆਟੋ ਰਿਕਸ਼ਾ ਡਰਾਈਵਰ ਨੇ ਸ਼ਾਮ ਕਰੀਬ 4 ਵਜੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਫਕੋ ਚੌਂਕ ਨੇੜੇ ਸੜਕ ਕੰਢੇ ਝਾੜੀਆਂ ’ਚ ਇਕ ਸ਼ੱਕੀ ਸੂਟਕੇਸ ਪਿਆ ਹੈ। ਪੁਲਸ ਨੇ ਸੂਟਕੇਸ ’ਚੋਂ ਲਾਸ਼ ਬਰਾਮਦ ਕੀਤੀ।

ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮ੍ਰਿਤਕ ਔਰਤ ਦੇ ਕਤਲ ਦਾ ਖ਼ਦਸ਼ਾ ਹੈ। ਕਤਲ ਕਰਨ ਮਗਰੋਂ ਲਾਸ਼ ਇੱਥੇ ਸੁੱਟ ਦਿੱਤੀ ਗਈ। ਸੈਕਟਰ-18 ਪੁਲਸ ਥਾਣੇ ’ਚ ਅਗਿਆਨਤ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 


author

Tanu

Content Editor

Related News