ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ OTP ਸ਼ੇਅਰ ਕਰਦਾ ਸੀ ਵਿਪਰੋ ਦਾ ਕਰਮਚਾਰੀ, ਗ੍ਰਿਫ਼ਤਾਰ

07/02/2023 2:12:59 AM

ਭੁਵਨੇਸ਼ਵਰ (ਯੂ. ਐੱਨ. ਆਈ.)-ਓਡਿਸ਼ਾ ਪੁਲਸ ਕ੍ਰਾਈਮ ਬ੍ਰਾਂਚ ਦੇ ਵਿਸ਼ੇਸ਼ ਟਾਸਕ ਬਲ (ਐੱਸ. ਟੀ. ਐੱਫ.) ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਨੂੰ ਓ. ਟੀ. ਪੀ. ਸ਼ੇਅਰ ਕਰਨ ਦੇ ਮਾਮਲੇ ’ਚ ਇਕ ਹੋਰ ਵਿਅਕਤੀ ਅਭਿਜੀਤ ਸੰਜੈ ਜੰਬੁਰੇ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ 29 ਜੂਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਪੁਣੇ ਦੀ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ 3 ਦਿਨ ਦੇ ਟਰਾਂਜ਼ਿਟ ਰਿਮਾਂਡ ’ਤੇ ਭੁਵਨੇਸ਼ਵਰ ਲਿਆਂਦਾ ਗਿਆ। ਭੁਵਨੇਸ਼ਵਰ ’ਚ ਅਦਾਲਤ ਨੇ ਉਸ ਦੇ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਮਾਮਲਾ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦੀ ਪੇਮੈਂਟ ਟ੍ਰਾਂਜ਼ੈਕਸ਼ਨ ਦਾ, ਮੁਲਜ਼ਮ ਤੋਂ ਹਜ਼ਾਰਾਂ ਯੂਰੋ ਤੇ ਢਾਈ ਕਿਲੋ ਸੋਨਾ ਬਰਾਮਦ

ਅਭਿਜੀਤ ਸਟੈਟਿਸਟਿਕਸ ’ਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਮੌਜੂਦਾ ’ਚ ਪੁਣੇ ਸਥਿਤ ਵਿਪਰੋ ਸਾਫਟਵੇਅਰ ਕੰਪਨੀ ’ਚ ਕੰਮ ਕਰਦਾ ਸੀ ਅਤੇ ਪਾਕਿਸਤਾਨੀ ਫ਼ੌਜ ਦੀ ਖੁਫ਼ੀਆ ਏਜੰਸੀ ਦੇ ਦੋ ਅਧਿਕਾਰੀਆਂ ਨਾਲ ਕਾਫ਼ੀ ਲੰਮੇ ਤੋਂ ਨਿਯਮਿਤ ਰੂਪ ’ਚ ਸੰਪਰਕ ’ਚ ਸੀ। ਸਾਲ 2018 ’ਚ ਅਭਿਜੀਤ ਦੀ ਮੁਲਾਕਾਤ ਫੇਸਬੁੱਕ ਮੈਸੰਜਰ ਜ਼ਰੀਏ ਖਾਨਕੀ, ਫੈਸਲਾਬਾਦ, ਪਾਕਿਸਤਾਨ ਦੇ ਸਈਦ ਦਾਨਿਸ਼ ਅਲੀ ਨਕਵੀ ਨਾਲ ਹੋਈ। ਉਸ ਨੇ ਆਪਣੀ ਪਛਾਣ ਇਕ ਅਮਰੀਕੀ ਸਿੱਖਿਆ ਤਕਨੀਕੀ ਕੰਪਨੀ ‘ਚੇਗ’ ’ਚ ਫ੍ਰੀਲਾਂਸਰ ਦੇ ਰੂਪ ’ਚ ਦੱਸੀ।

ਇਹ ਖ਼ਬਰ ਵੀ ਪੜ੍ਹੋ : ASI ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ

ਅਭਿਜੀਤ ਨੇ ਆਪਣੀ ‘ਚੇਗ’ ਦੀ ਯੂਜ਼ਰ ਆਈ. ਡੀ. ਅਤੇ ਪਾਸਵਰਡ ਦਾਨਿਸ਼ ਨੂੰ ਸ਼ੇਅਰ ਕੀਤਾ ਸੀ। ਇਸ ਤੋਂ ਹੋਈ ਕਮਾਈ ਭਾਰਤ ’ਚ ਅਭਿਜੀਤ ਦੇ ਖਾਤੇ ’ਚ ਜਮ੍ਹਾ ਕੀਤੀ ਗਈ। ਬਾਅਦ ’ਚ ਦਾਨਿਸ਼ ਨੇ ਅਭਿਜੀਤ ਨੂੰ ਪਾਕਿਸਤਾਨ ਦੇ ਕਰਾਚੀ ਨਿਵਾਸੀ ਆਪਣੇ ਦੋਸਤ ਖੁੱਰਮ ਉਰਫ ਅਬਦੁਲ ਹਾਮਿਦ ਨਾਲ ਮਿਲਵਾਇਆ। ਖੁੱਰਮ ਪਾਕਿਸਤਾਨ ਫ਼ੌਜ ਦਾ ਇਕ ਸੀਨੀਅਰ ਖੁਫ਼ੀਆ ਅਧਿਕਾਰੀ ਹੈ, ਜਿਸ ਦਾ ਭਾਰਤ ’ਚ ਏਜੰਟਾਂ ਦਾ ਇਕ ਵੱਡਾ ਨੈੱਟਵਰਕ ਹੈ। ਐੱਸ. ਟੀ. ਐੱਫ. ਨੇ ਇਸ ਮਾਮਲੇ ’ਚ ਪਹਿਲਾਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
 


Manoj

Content Editor

Related News