ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ, ਹੋਣਗੀਆਂ ਕੁੱਲ 20 ਬੈਠਕਾਂ

Tuesday, Nov 09, 2021 - 12:53 PM (IST)

ਨਵੀਂ ਦਿੱਲੀ (ਵਾਰਤਾ)- ਸੰਸਦ ਦਾ ਸਰਦ ਰੁੱਤ ਸੈਸ਼ਨ ਆਉਣ ਵਾਲੀ 29 ਨਵੰਬਰ ਤੋਂ 23 ਦਸੰਬਰ ਤੱਕ ਕੋਰੋਨਾ ਪ੍ਰੋਟੋਕਾਲ ਨਾਲ ਹੋਵੇਗਾ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਹੋ ਸਕਿਆ ਸੀ ਪਰ ਇਸ ਵਾਰ ਇਸ ਦਾ ਆਯੋਜਨ ਕੋਰੋਨਾ ਪ੍ਰੋਟੋਕਾਲ ਦੇ ਅਧੀਨ ਕੀਤਾ ਜਾਵੇਗਾ। ਇਸ ਦੌਰਾਨ ਦੋਹਾਂ ਸਦਨਾਂ ਦੀਆਂ ਕਰੀਬ 20 ਬੈਠਕਾਂ ਹੋਣਗੀਆਂ।

ਇਹ ਵੀ ਪੜ੍ਹੋ : ਭਾਰਤੀ ਫ਼ੌਜ ਦੀ ਨਵੀਂ ਪਹਿਲ, ਕਸ਼ਮੀਰ ’ਚ ਡਿਊਟੀ ਦੇ ਨਾਲ-ਨਾਲ ਹੁਣ ਪੜ੍ਹਾਈ ਵੀ ਕਰ ਸਕਣਗੇ ਫ਼ੌਜੀ

ਸੂਤਰਾਂ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰਾਜਨੀਤਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ ਬੁਲਾਉਣ ਦੀ ਸਿਫ਼ਾਰਿਸ਼ ਕੀਤੀ ਹੈ। 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਸੈਸ਼ਨ ਦੇ ਹੰਗਾਮੇਦਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਕਿਉਂਕਿ ਸਰਕਾਰ ਵਿਰੁੱਧ ਲਾਮਬੰਦ ਵਿਰੋਧੀ ਧਿਰ ਮਹਿੰਗਾਈ, ਕਿਸਾਨ ਅੰਦੋਲਨ, ਲਖੀਮਪੁਰ ਮਾਮਲੇ, ਪੈਗਾਸਸ ਜਾਸੂਸੀ ਮਾਮਲੇ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ : ਭਾਜਪਾ ਨੇਤਾਵਾਂ ਦੀ ਭਾਸ਼ਾ ਸੁਣ ਕੇ ਲੱਗਦੈ ਕਿਤੇ ਇਨ੍ਹਾਂ ਦਾ ਸੰਬੰਧ ਤਾਲਿਬਾਨ ਨਾਲ ਤਾਂ ਨਹੀਂ : ਰਾਕੇਸ਼ ਟਿਕੈਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News