4 ਹਫਤੇ ਦੀ ਛੁੱਟੀ ''ਚ ਘਰ ਜਾਣ ਦੀ ਥਾਂ ਆਪਣੇ ਸਕਵਾਡ੍ਰਨ ਪਰਤੇ ਅਭਿਨੰਦਨ, ਕਿਹਾ...

03/27/2019 12:59:38 AM

ਨਵੀਂ ਦਿੱਲੀ— ਪਿਛਲੇ ਮਹੀਨੇ ਪਾਕਿਸਤਾਨ ਵੱਲੋਂ ਫੜ੍ਹੇ ਗਏ ਤੇ ਫਿਰ ਦੋ ਦਿਨ ਬਾਅਦ ਭਾਰਤ ਨੂੰ ਸੌਂਪੇ ਗਏ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਸ਼੍ਰੀਨਗਰ 'ਚ ਆਪਣੇ ਸਕਵਾਡ੍ਰਨ 'ਚ ਵਾਪਸ ਚਲੇ ਗਏ ਹਨ। ਹਾਲਾਂਕਿ ਉਹ ਸਿਹਤ 'ਤੇ ਆਧਾਰ 'ਤੇ ਚਾਰ ਹਫਤੇ ਦੀ ਛੁੱਟੀ 'ਤੇ ਹਨ। ਅਧਿਕਾਰਕ ਸੂਤਰਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਰਥਮਾਨ ਨੇ ਛੁੱਟੀ ਦੌਰਾਨ ਚੇਨਈ ਸਥਿਤ ਆਪਣੇ ਘਰ ਜਾਣ ਦੀ ਬਜਾਏ ਸ਼੍ਰੀਨਗਰ 'ਚ ਆਪਣੇ ਸਕਾਵਡ੍ਰਨ 'ਚ ਰੁੱਕਣ ਦਾ ਫੈਸਲਾ ਕੀਤਾ। ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਕਰੀਬ 12 ਦਿਨ ਪਹਿਲਾਂ ਉਸ ਸਮੇਂ ਛੁੱਟੀ 'ਤੇ ਗਏ ਸਨ ਜਦੋਂ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ 'ਚ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਲੈਣ ਦੀ ਦੋ ਹਫਤੇ ਦੀ ਲੰਬੀ ਕਵਾਇਦ ਪੂਰੀ ਕੀਤੀ ਸੀ।

ਸੂਤਰਾਂ ਨੇ ਦੱਸਿਆ ਕਿ ਵਰਥਮਾਨ ਆਪਣੇ ਮਾਤਾ ਪਿਤਾ ਨਾਲ ਵਕਤ ਗੁਜਾਰਨ ਲਈ ਚੇਨਈ ਸਥਿਤ ਆਪਣੇ ਘਰ ਜਾ ਸਕਦੇ ਸਨ ਪਰ ਉਨ੍ਹਾਂ ਨੇ ਸ਼੍ਰੀਨਗਰ ਜਾਣਾ ਪਸੰਦ ਕੀਤਾ ਜਿਥੇ ਉਨ੍ਹਾਂ ਦਾ ਸਕਵਾਡ੍ਰਨ ਹੈ। ਸਿਹਤ ਆਧਾਰ 'ਤੇ ਲਈ ਗਈ ਚਾਰ ਹਫਤੇ ਦੀ ਛੁੱਟੀ ਖਤਮ ਹੋਣ ਤੋਂ ਬਾਅਦ ਮੈਡੀਕਲ ਬੋਰਡ ਅਭਿਨੰਦਨ ਦੀ ਫਿਟਨੇਸ ਦੀ ਸਮੀਖਿਆ ਕਰੇਗਾ ਤਾਂ ਕਿ ਹਵਾਈ ਫੌਜ ਦੇ ਚੋਟੀ ਦੇ ਅਧਿਕਾਰੀ ਇਹ ਤੈਅ ਕਰ ਸਕਣ ਕਿ ਕੀ ਉਹ ਫਿਰ ਤੋਂ ਲੜਾਕੂ ਪਾਇਲਟ ਦੀ ਭੂਮਿਕਾ 'ਚ ਆ ਸਕਦੇ ਹਨ। ਅਭਿਨੰਦਨ ਨੇ ਆਪਣੀ ਡਿਊਟੀ 'ਤੇ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ।


Inder Prajapati

Content Editor

Related News