''ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਵਾਂਗੇ...'', ਊਧਵ ਠਾਕਰੇ ਨੇ ਦੱਸਿਆ ਧਾਰਾਵੀ ਨੂੰ ਲੈ ਕੇ ਕੀ ਹੈ ਪਲਾਨ!

Saturday, Jul 20, 2024 - 06:13 PM (IST)

ਮੁੰਬਈ- ਸ਼ਿਵਸੈਨਾ (ਯੂ.ਬੀ.ਟੀ.) ਦੇ ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਸੂਬਾ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਇਸ ਦੌਰਾਨ 'ਅਡਾਨੀ ਧਾਰਾਵੀ ਪ੍ਰੋਜੈਕਟ' ਉਨ੍ਹਾਂ ਦੇ ਨਿਸ਼ਾਨੇ 'ਤੇ ਰਿਹਾ। ਠਾਕਰੇ ਨੇ ਕਿਹਾ, 'ਅਸੀਂ ਮੁੰਬਈ ਨੂੰ ਅਡਾਨੀ ਸਿਟੀ ਨਹੀਂ ਬਣਨ ਦੇਵਾਂਗੇ।'

ਪ੍ਰੈੱਸ ਕਾਨਫਰੰਸ 'ਚ ਊਧਵ ਠਾਕਰੇ ਨੇ ਕਿਹਾ, 'ਲਾਡਲੀ ਬਹਿਨਾ ਅਤੇ ਕਈ ਪ੍ਰੋਜੈਕਟਾਂ ਦੇ ਨਾਮ ਨਾਲ ਜਨਤਾ ਨੂੰ ਆਕਸ਼ਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।' ਉਦਯੋਗਪਤੀ ਗੌਤਮ ਅਡਾਨੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਮੈਂ ਇਕ ਯੋਜਨਾ ਬਾਰੇ ਕਹਿਣ ਆਇਆ ਹਾਂ। ਉਹ ਯੋਜਨਾ ਹੈ 'ਲੜਕਾ ਉਦਯੋਗਪਤੀ ਯੋਜਾ।'

'ਅਸੀਂ ਧਾਰਾਵੀ ਦੇ ਲੋਕਾਂ ਨੂੰ ਦੂਜੀ ਜਗ੍ਹਾਂ ਨਹੀਂ ਵਸਾਵਾਂਗੇ'

ਠਾਕਰੇ ਨੇ ਕਿਹਾ, 'ਧਾਰਾਵੀ 'ਚ ਅਸੀਂ ਅੰਦੋਲਨ ਕੀਤਾ ਸੀ। ਉਥੋਂ ਦੇ ਲੋਕਾਂ ਨੂੰ 500 ਵਰਗ ਫੁ4ਟ ਦਾ ਘਰ ਮਿਲਣਾ ਹੀ ਚਾਹੀਦਾ ਹੈ। ਹਰ ਘਰ 'ਚ ਇਕ ਮਾਈਕ੍ਰੋ ਵਪਾਰ ਚਲਦਾ ਹੈ। ਅਸ ਲਈ ਕੀ ਉਪਾਅ ਕੀਤਾ ਜਾਵੇਗਾ। ਇਹ ਮੁੰਬਈ ਦਾ ਨਾਂ ਅਡਾਨੀ ਸਿਟੀ ਵੀ ਕਰ ਦੇਣਗੇ। ਇਨ੍ਹਾਂ ਦੀ ਕੋਸ਼ਿਸ਼ ਚੱਲ ਰਹੀ ਹੈ, ਉਸ ਨੂੰ ਅਸੀਂ ਪੂਰਾ ਨਹੀਂ ਹੋਣ ਦੇਵਾਂਗੇ।'

ਉਨ੍ਹਾਂ ਕਿਹਾ, ‘ਧਾਰਵੀ ਦੇ ਲੋਕਾਂ ਨੂੰ ਯੋਗ ਅਤੇ ਅਯੋਗ ਦੇ ਚੱਕਰਵਿਊ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਸਾਡੀ ਸਰਕਾਰ ਸੱਤਾ ਵਿਚ ਆਈ ਤਾਂ ਅਸੀਂ ਧਾਰਾਵੀ ਦੇ ਲੋਕਾਂ ਨੂੰ ਹੋਰ ਕਿਤੇ ਨਹੀਂ ਵਸਾਵਾਂਗੇ। ਧਾਰਾਵੀ ਵਿਚ ਹੀ ਕਾਰੋਬਾਰ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ।

ਕੀ ਹੈ ਅਡਾਨੀ ਧਾਰਾਵੀ ਪ੍ਰੋਜੈਕਟ

ਭਾਰਤੀ ਅਰਬਪਤੀ ਗੌਤਮ ਅਡਾਨੀ ਨੇ ਪਹਿਲਾਂ ਮੁੰਬਈ ਦੇ ਝੁੱਗੀ-ਝੌਂਪੜੀ ਵਾਲੇ ਖੇਤਰ ਧਾਰਾਵੀ ਨੂੰ ਮੁੜ ਸੁਰਜੀਤ ਕਰਨ ਦੀ ਬੋਲੀ ਜਿੱਤੀ ਸੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਨੇ ਨਵੀਂ ਕੰਪਨੀ ਬਣਾਈ ਸੀ। ਖ਼ਬਰ ਆਈ ਹੈ ਕਿ ਅਡਾਨੀ ਗਰੁੱਪ ਨੇ ਧਾਰਾਵੀ ਦੇ ਪੁਨਰ ਵਿਕਾਸ ਲਈ ਇਕ ਗਲੋਬਲ ਟੀਮ ਦੀ ਚੋਣ ਕੀਤੀ ਹੈ ਅਤੇ ਇਸ ਲਈ ਮਸ਼ਹੂਰ ਆਰਕੀਟੈਕਟ ਹਫੀਜ਼ ਠੇਕੇਦਾਰ ਨੂੰ ਜ਼ਿੰਮੇਵਾਰੀ ਸੌਂਪੀ ਹੈ।

619 ਮਿਲੀਅਨ ਡਾਲਰ 'ਚ ਜਿੱਤੀ ਸੀ ਬੋਲੀ

ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਗਰੁੱਪ ਨੇ ਪਿਛਲੇ ਸਾਲ ਜੁਲਾਈ 2023 ਵਿਚ ਧਾਰਾਵੀ ਝੁੱਗੀ ਖੇਤਰ ਦੇ ਮੁੜ ਵਿਕਾਸ ਲਈ ਬੋਲੀ ਜਿੱਤੀ ਸੀ। ਮਹਾਰਾਸ਼ਟਰ ਸਰਕਾਰ ਨੇ ਅਡਾਨੀ ਦੀ 619 ਮਿਲੀਅਨ ਡਾਲਰ ਦੀ ਬੋਲੀ ਨੂੰ ਸਵੀਕਾਰ ਕਰ ਲਿਆ ਸੀ। ਮੁੰਬਈ ਦੀ ਧਾਰਾਵੀ ਝੁੱਗੀ ਨਿਊਯਾਰਕ ਦੇ ਸੈਂਟਰਲ ਪਾਰਕ ਦੇ ਆਕਾਰ ਦਾ ਲਗਭਗ ਤਿੰਨ-ਚੌਥਾਈ ਹੈ ਅਤੇ ਇਸ ਨੂੰ ਹਾਲੀਵੁੱਡ ਨਿਰਦੇਸ਼ਕ ਡੈਨੀ ਬੋਇਲ ਦੀ 2008 ਦੀ ਆਸਕਰ ਜੇਤੂ ਫਿਲਮ 'ਸਲਮਡੌਗ ਮਿਲੀਅਨੇਅਰ' ਵਿਚ ਦਿਖਾਇਆ ਗਿਆ ਸੀ।


Rakesh

Content Editor

Related News