ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਬੋਲੇ- 60 ’ਚੋਂ 42 ਸੀਟਾਂ ਜਿੱਤ ਕੇ ਬਹੁਮਤ ਕਰਾਂਗੇ ਹਾਸਲ

Tuesday, Mar 01, 2022 - 04:38 PM (IST)

ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਬੋਲੇ- 60 ’ਚੋਂ 42 ਸੀਟਾਂ ਜਿੱਤ ਕੇ ਬਹੁਮਤ ਕਰਾਂਗੇ ਹਾਸਲ

ਇੰਫਾਲ– ਮਣੀਪੁਰ ਦੇ ਮੁੱਖ ਮੰਤਰੀ ਨੋਂਗਥੋਮਬਮ ਬੀਰੇਨ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਪਾਰਟੀ ਸੋਮਵਾਰ ਨੂੰ ਹੋਈਆਂ ਪਹਿਲੇ ਪੜਾਅ ਦੀਆਂ 38 ਸੀਟਾਂ ’ਚੋਂ 26 ’ਤੇ ਜਿੱਤ ਹਾਸਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ 5 ਮਾਰਚ ਨੂੰ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ’ਚ ਭਾਜਪਾ 22 ’ਚੋਂ 10 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਭਾਜਪਾ ਮਣੀਪੁਰ ’ਚ ਲਗਾਤਾਰ ਦੂਜੀ ਵਾਰ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। 

ਬੀਰੇਨ ਨੇ ਕਿਹਾ ਕਿ ਲੋਕਾਂ ਦੇ ਮਿਜਾਜ਼ ਨੂੰ ਵੇਖਿਆ ਜਾਵੇ ਤਾਂ ਭਾਜਪਾ 60 ’ਚੋਂ 42 ਸੀਟਾਂ ਵੀ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਨੇ ਕੋਵਿਡ ਮਹਾਮਾਰੀ ਦੌਰਾਨ ਕਈ ਕੰਮ ਕੀਤੇ। ਜੇਕਰ ਲੋਕਾਂ ਨੂੰ 5 ਕਿਲੋ ਚੌਲ ਨਹੀਂ ਦਿੱਤੇ ਜਾਂਦੇ ਅਤੇ ਕੋਵਿਡ ਦੇ ਟੀਕੇ ਮੁਫ਼ਤ ’ਚ ਨਾ ਲਾਏ ਜਾਂਦੇ ਤਾਂ ਮਣੀਪੁਰ ’ਚ ਕਾਫੀ ਜ਼ਿਆਦਾ ਲੋਕ ਮਾਰੇ ਜਾਂਦੇ। 

ਮੁੱਖ ਮੰਤਰੀ ਨੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਣੀਪੁਰ ਦੇ ਲੋਕ ਕੇਂਦਰ ਅਤੇ ਸੂਬੇ ’ਚ ਭਾਜਪਾ ਸਰਕਾਰ ਵਲੋਂ ਕੀਤੇ ਗਏ ਕੰਮਾਂ ਨੂੰ ਜਾਣਦੇ ਹਨ। ਉਨ੍ਹਾਂ ਨੇ ਭਾਜਪਾ ਨੂੰ ਵੋਟ ਦੇ ਕੇ ਭਾਜਪਾ ਦਾ ਧੰਨਵਾਦ ਜ਼ਾਹਰ ਕੀਤਾ ਹੈ। ਲੋਕ ਆਪਸ ’ਚ ਵੰਡੇ ਹੋਏ ਸਨ ਪਰ ਹੁਣ ਇਕ ਰਾਸ਼ਟਰ, ਭਾਜਪਾ ਦੇ ਇਕ ਸੰਯੁਕਤ ਮਣੀਪੁਰ ਦੀ ਕਲਪਨਾ ਨਾਲ ਲੋਕਾਂ ਵਿਚਾਲੇ ਮਤਭੇਦਾਂ ਨੂੰ ਦੂਰ ਕੀਤਾ ਜਾ ਰਿਹਾ ਹੈ। 


author

Tanu

Content Editor

Related News