ਭਾਜਪਾ ਤੋਂ ਸੀਟਾਂ ਨਾ ਮਿਲੀਆਂ ਤਾਂ ਇਕੱਲਿਆਂ ਲੜਾਂਗੇ ਬਿਹਾਰ ਵਿਧਾਨ ਸਭਾ ਚੋਣਾਂ : ਅਰਵਿੰਦ ਰਾਜਭਰ

Sunday, Oct 12, 2025 - 09:58 PM (IST)

ਭਾਜਪਾ ਤੋਂ ਸੀਟਾਂ ਨਾ ਮਿਲੀਆਂ ਤਾਂ ਇਕੱਲਿਆਂ ਲੜਾਂਗੇ ਬਿਹਾਰ ਵਿਧਾਨ ਸਭਾ ਚੋਣਾਂ : ਅਰਵਿੰਦ ਰਾਜਭਰ

ਬਲੀਆ (ਯੂ. ਪੀ.), (ਭਾਸ਼ਾ)- ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਨੇ ਐਤਵਾਰ ਨੂੰ ਕਿਹਾ ਕਿ ਜੇਕਰ ਭਾਜਪਾ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਨਾ ਦਿੱਤੀਆਂ ਤਾਂ ਉਹ ਇਕੱਲਿਆਂ ਚੋਣ ਲੜੇਗੀ। ਪਾਰਟੀ ਦੇ ਕੌਮੀ ਮੁੱਖ ਜਨਰਲ ਸਕੱਤਰ ਅਰਵਿੰਦ ਰਾਜਭਰ ਨੇ ਦੱਸਿਆ ਕਿ ਰਾਸ਼ਟਰੀ ਜਨਤਾ ਦਲ (ਰਾਜਦ) ਵੱਲੋਂ ਸੁਭਾਸਪਾ ਨੂੰ 5 ਸੀਟਾਂ ’ਤੇ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਜਭਰ ਨੇ ਕਿਹਾ ਕਿ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਬਿਹਾਰ ’ਚ ਵਿਧਾਨ ਸਭਾ ਚੋਣਾਂ ਯਕੀਨੀ ਤੌਰ ’ਤੇ ਲੜੇਗੀ। ਭਾਜਪਾ ਨਾਲ ਗੱਲ ਨਾ ਬਣੀ ਤਾਂ ਇਕੱਲਿਆਂ ਚੋਣ ਮੈਦਾਨ ’ਚ ਉਤਰਾਂਗੇ।

ਉਨ੍ਹਾਂ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਨੇ ਉਨ੍ਹਾਂ ਤੋਂ ਫੋਨ ’ਤੇ ਬਿਹਾਰ ’ਚ ਪਾਰਟੀ ਦੇ ਪ੍ਰਭਾਵ ਬਾਰੇ ਜਾਣਕਾਰੀ ਲਈ। ਸੁਭਾਸਪਾ ਦਾ ਦਾਅਵਾ ਹੈ ਕਿ ਪਾਰਟੀ ਦਾ ਬਿਹਾਰ ਦੇ 32 ਜ਼ਿਲਿਆਂ ’ਚ ਪ੍ਰਭਾਵ ਹੈ ਅਤੇ ਪਿਛਲੇ ਇਕ ਸਾਲ ’ਚ ਉਨ੍ਹਾਂ ਨੇ 65 ਵਿਧਾਨ ਸਭਾ ਹਲਕਿਆਂ ’ਚ ਰੈਲੀਆਂ ਕੀਤੀਆਂ ਹਨ। ਰਾਜਭਰ ਨੇ ਕਿਹਾ ਕਿ ਸੁਭਾਸਪਾ ਨੇ ਭਾਜਪਾ ਲੀਡਰਸ਼ਿਪ ਨੂੰ 29 ਸੀਟਾਂ ਦੀ ਸੂਚੀ ਸੌਂਪੀ ਹੈ ਅਤੇ ਪਾਰਟੀ ਨੂੰ 5 ਸੀਟਾਂ ਦੇਣ ਦੀ ਅਪੀਲ ਕੀਤੀ ਹੈ। ਜੇਕਰ ਇਹ ਨਾ ਹੋਇਆ ਤਾਂ ਸੁਭਾਸਪਾ ਇਕੱਲਿਆਂ ਚੋਣ ਲੜੇਗੀ। ਰਾਜਦ ਦੀ ਬਿਹਾਰ ਇਕਾਈ ਨੇ ਵੀ ਸੁਭਾਸਪਾ ਨੂੰ 5 ਸੀਟਾਂ ’ਤੇ ਗੱਠਜੋੜ ਦੇ ਤਹਿਤ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ ਹੈ।


author

Rakesh

Content Editor

Related News