4 ਦਿਨ ਦੇ ਅੰਦਰ ਆਪਣੇ-ਆਪ ਸੂਚੀਬੱਧ ਹੋਣਗੇ ਮੁਕੱਦਮੇ : ਚੀਫ ਜਸਟਿਸ

01/23/2019 11:54:26 PM

ਨਵੀਂ ਦਿੱਲੀ – ਚੀਫ ਜਸਟਿਸ ਰੰਜਨ ਗੋਗੋਈ ਨੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਪਟੀਸ਼ਨਾਂ ਦਾ ਵਰਣਨ ਕਰਨ ਦੀਪ੍ਰਕਿਰਿਆ ਖਤਮ ਕਰਨ ਲਈ ਇਕ ਨਵੀਂ ਵਿਵਸਥਾ ’ਤੇ ਕੰਮ ਕਰ ਰਹੀ ਹੈ। ਇਸਦੇ ਤਹਿਤ ਨਵਾਂ ਮਾਮਲਾ ਦਾਇਰ ਹੋਣ ਦੇ 4 ਦਿਨ ਦੇ ਅੰਦਰ ਉਹ ਆਪਣੇ-ਆਪ ਹੀ ਸੁਣਵਾਈ ਲਈ ਸੂਚੀਬੱਧ ਹੋ ਜਾਏਗਾ। ਗੋਗੋਈ ਨੇ ਕਿਹਾ ਕਿ ਜੇਕਰ 4 ਦਿਨ ਤੱਕ ਕਿਸੇ ਮਾਮਲੇ ਵਿਚ ਉਡੀਕ ਨਹੀਂ ਕੀਤੀ ਜਾ ਸਕਦੀ ਤਾਂ ਵਕੀਲ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਲਈ ਉੱਚ ਅਦਾਲਤ ਦੇ ਰਜਿਸਟਰਾਰ ਦੇ ਸਾਹਮਣੇ ਇਸਦਾ ਵਰਣਨ ਕਰ ਸਕਦੇ ਹਨ। ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਉਨ੍ਹਾਂ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਸਾਹਮਣੇ ਇਕ ਵਕੀਲ ਨੇ ਆਪਣੇ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ 3 ਦਿਨ ਦੇ ਬਾਅਦ ਵੀ ਉਸਦੀ ਪਟੀਸ਼ਨ ਸੂਚੀਬੱਧ ਨਹੀਂ ਹੋਈ ਹੈ।


Related News