ਪਤਨੀ ਜ਼ਿੰਮੇਵਾਰੀਆਂ ਚੁੱਕਣ ’ਚ ਸਮਰੱਥ ਤਾਂ ਪਤੀ ਤੋਂ ਵੱਖ ਹੋਣ ’ਤੇ ਨਹੀਂ ਮਿਲੇਗਾ ਗੁਜ਼ਾਰਾ ਭੱਤਾ

06/04/2019 12:37:28 PM

ਨਵੀਂ ਦਿੱਲੀ— ਪਤਨੀ ਜੇਕਰ ਕੰਮ ਕਰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਚੁਕਣ ਵਿਚ ਸਮਰੱਥ ਹੈ ਤਾਂ ਉਹ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਨਹੀਂ ਮੰਗ ਸਕਦੀ ਹੈ। ਦਿੱਲੀ ਦੀ ਇਕ ਅਦਾਲਤ ਨੇ ਇਕ ਔਰਤ ਦੀ ਪਟੀਸ਼ਨ ਖਾਰਿਜ ਕਰਦਿਆਂ ਇਹ ਗੱਲ ਕਹੀ, ਜਿਸ ਨੇ ਵੱਖ ਹੋ ਚੁੱਕੇ ਪਤੀ ਤੋਂ ਅੰਤ੍ਰਿਮ ਭੱਤੇ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਇੰਨੀ ਸਮਰੱਥ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਖੁਦ ਚੁੱਕ ਸਕੇ। ਪਟੀਸ਼ਨਕਰਤਾ ਮੁਤਾਬਕ ਉਹ 2016 ਤੱਕ ਕੰਮ ਕਰ ਰਹੀ ਸੀ ਅਤੇ ਉਸ ਨੇ ਇਹ ਵਜ੍ਹਾ ਨਹੀਂ ਦੱਸੀ ਕਿ ਹੁਣ ਕੰਮ ਕਿਉਂ ਨਹੀਂ ਕਰ ਰਹੀ। ਇਹ ਤੈਅ ਕਾਨੂੰਨ ਹੈਕਿ ਜੇਕਰ ਪਤਨੀ ਵੀ ਕੰਮਕਰਨ ਯੋਗ ਹੈ ਅਤੇ ਖੁਦ ਆਪਣੀਆਂ ਜ਼ਿੰਮੇਵਾਰੀਆਂ ਚੁੱਕ ਸਕਦੀ ਹੈ ਤਾਂ ਉਸਨੂੰ ਪਤੀ ਤੋਂ ਭੱਤਾ ਨਹੀਂ ਮਿਲੇਗਾ। ਔਰਤ ਨੇ ਆਪਣੀ ਵਕੀਲ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਸਨੇ ਅੰਤ੍ਰਿਮ ਭੱਤੇ ਦੀ ਮੰਗ ਕੀਤੀ ਸੀ। ਉਸਨੇ ਕਿਹਾ ਸੀ ਕਿ ਉਸਦਾ ਵਿਆਹ 11 ਮਈ 2018 ਨੂੰ ਹੋਇਆ ਸੀ ਪਰ ਵਿਆਹ ਤੋਂ ਤੁਰੰਤ ਬਾਅਦ ਉਸਨੂੰ ਪ੍ਰੇਸ਼ਾਨ ਕੀਤਾ ਜਾਣ ਲੱਗਾ। ਉਸਨੇ ਅਦਾਲਤ ਨੂੰ ਦੱਸਿਆ ਕਿ ਉਹ 2016 ਤੱਕ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਕੰਮ ਕਰ ਰਹੀ ਸੀ। ਔਰਤ ਮੁਤਾਬਕ ਉਸਦੇ ਪਤੀ ਦਾ ਵਿਆਹ ਵੇਲੇ ਪਹਿਲੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ ਅਤੇ ਉਹ ਹਰ ਮਹੀਨੇ 70,000 ਰੁਪਏ ਕਮਾਉਂਦਾ ਹੈ। ਔਰਤ ਨੇ ਦੱਸਿਆ ਕਿ ਉਸਦੇ ਪਤੀ ਨੇ ਉਸਦਾ ਕਈ ਵਾਰ ਬਲੱਡ ਟੈਸਟ ਕਰਵਾਇਆ ਤਾਂ ਕਿ ਮਾਮੂਲੀ ਯੂਰਿਨ ਇਨਫੈਕਸ਼ਨ ਨੂੰ ਵਿਆਹ ਤੋੜਨ ਦਾ ਕਾਰਨ ਬਣਾ ਸਕੇ। ਉਥੇ ਹੀ ਪਤੀ ਨੇ ਔਰਤ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ।

ਮੈਟ੍ਰੀਮੋਨੀਅਲ ਪ੍ਰੋਫਾਈਲ ਔਰਤ ਇਕ ਕੰਪਨੀ ਵਿਚ ਐੱਚ. ਆਰ.
ਇਸਦੇ ਉਲਟ ਪਤੀ ਦੇ ਵਕੀਲ ਪ੍ਰਭਜੀਤ ਜੌਹਰ ਨੇ ਕਿਹਾ ਕਿ ਉਸ ਦੇ ਕਲਾਈਂਟ 35,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ ਅਤੇ ਓਨਾ ਨਹੀਂ ਜਿੰਨਾ ਪਤਨੀ ਨੇ ਦਾਅਵਾ ਕੀਤਾ ਹੈ। ਜੌਹਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਫਿਲਹਾਲ ਇਕ ਵਕਾਰੀ ਕੰਪਨੀ ਵਿਚ ਐੱਚ. ਆਰ. ਪ੍ਰੋਫੈਸ਼ਨਲ ਹੈ, ਜਿਵੇਂ ਕਿ ਉਸਨੇ ਆਪਣੀ ਮੈਟ੍ਰੀਮੋਨੀਅਲ ਪ੍ਰੋਫਾਈਲ ਵਿਚ ਲਿਖਿਆ ਹੈ। ਉਹ ਜਾਣਬੁਝ ਕੇ ਗਲਤ ਜਾਣਕਾਰੀ ਦੇ ਰਹੀ ਹੈ ਕਿ ਉਹ ਆਪਣਾ ਖਰਚਾ ਚੁੱਕਣ ਵਿਚ ਸਮਰੱਥ ਨਹੀਂ ਹੈ। ਪਤੀ ਨੇ ਇਹ ਦਾਅਵਾ ਵੀ ਕੀਤਾ ਕਿ ਔਰਤ ਉਸ ਦੇ ਨਾਲ ਸਿਰਫ 40 ਦਿਨ ਰਹੀ ਹੈ ਅਤੇ ਫਿਰ ਉਸਨੂੰ ਛੱਡ ਕੇ ਚਲੀ ਗਈ। ਪਤੀ ਦੇ ਵਕੀਲ ਨੇ ਅਦਾਲਤ ਸਾਹਮਣੇ ਕੁਝ ਦਸਤਾਵੇਜ਼ ਵੀ ਰੱਖੇ, ਜਿਸ ਦੇ ਮੁਤਾਬਕ ਔਰਤ ਇਸ ਤਰ੍ਹਾਂ ਹੀ ਪਹਿਲਾਂ ਵੀ ਮੈਟ੍ਰੀਮੋਨੀਅਲ ਸਾਈਟਸ ’ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਭੋਲੇ-ਭਾਲੇ ਲੋਕਾਂ ਨੂੰ ਫਸਾਉਂਦੀ ਰਹੀ ਹੈ। ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਪਤੀ ਦੇ ਪੱਖ ਵਿਚ ਫੈਸਲਾ ਸੁਣਾਇਆ।


Inder Prajapati

Content Editor

Related News