ਚਰਿੱਤਰ ’ਤੇ ਸ਼ੱਕ ਕਾਰਨ ਕੁਹਾੜੀ ਨਾਲ ਪਤਨੀ ਦਾ ਵੱਢਿਆ ਗਲ਼, ਫਿਰ ਖੁਦ ਹੀ ਥਾਣੇ ਪਹੁੰਚਿਆ ਕਾਤਲ

Tuesday, Jul 23, 2024 - 10:54 AM (IST)

ਚਰਿੱਤਰ ’ਤੇ ਸ਼ੱਕ ਕਾਰਨ ਕੁਹਾੜੀ ਨਾਲ ਪਤਨੀ ਦਾ ਵੱਢਿਆ ਗਲ਼, ਫਿਰ ਖੁਦ ਹੀ ਥਾਣੇ ਪਹੁੰਚਿਆ ਕਾਤਲ

ਹਨੂੰਮਾਨਗੜ੍ਹ (ਥਰੇਜਾ)- ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪਤੀ ਨੇ ਪਤਨੀ ਦਾ ਗਲ਼ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਖ਼ੁਦ ਥਾਣੇ ਪਹੁੰਚ ਗਿਆ ਅਤੇ ਆਤਮਸਮਰਪਣ ਕਰ ਦਿੱਤਾ। ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਵਿਅਕਤੀ ਨੇ ਤੜਕੇ ਲੱਗਭਗ 4 ਵਜੇ ਵਿਹੜੇ ’ਚ ਮੰਜੇ ’ਤੇ ਸੁੱਤੀ ਪਈ ਆਪਣੀ ਪਤਨੀ ਦਾ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਖੂਨ ਨਾਲ ਲਿਬੜੇ ਕੱਪੜਿਆਂ ਸਣੇ ਜੰਕਸ਼ਨ ਪੁਲਸ ਸਟੇਸ਼ਨ ਪਹੁੰਚ ਗਿਆ।

ਪੁਲਸ ਸਾਹਮਣੇ ਆਤਮ ਸਮਰਪਣ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਗਲ਼ ਵੱਢ ਕੇ ਕਤਲ ਕੀਤਾ ਹੈ। ਉਸ ਦੀ ਲਾਸ਼ ਘਰ ਵਿਚ ਮੰਜੇ ’ਤੇ ਪਈ ਹੈ। ਤੜਕੇ ਲੱਗਭਗ 5 ਵਜੇ ਓਨੀਂਦਰ ਜਿਹੇ ਬੈਠੇ ਪੁਲਸ ਮੁਲਾਜ਼ਮ ਖੂਨ ਨਾਲ ਲਿਬੜੇ ਕੱਪੜਿਆਂ ’ਚ ਵਿਅਕਤੀ ਨੂੰ ਅਜਿਹਾ ਕਹਿੰਦੇ ਸੁਣ ਕੇ ਹਰਕਤ ਵਿਚ ਆ ਗਏ। ਸ਼ੱਕੀ ਨੌਜਵਾਨ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। 

ਇਸ ਤੋਂ ਬਾਅਦ ਡੀ. ਓ. ਏ. ਐੱਸ. ਆਈ. ਸ਼ਿਵਨਾਰਾਇਣ  ਜੰਕਸ਼ਨ ਦੇ ਸੁਰੇਸ਼ੀਆ ਵਿਚ 100 ਫੁੱਟ ਰੋਡ ਸਥਿਤ ਘਟਨਾ ਸਥਾਨ ’ਤੇ ਪਹੁੰਚੇ, ਓਦੋਂ ਤੱਕ ਮੌਕੇ ’ਤੇ ਭੀੜ ਇਕੱਠੀ ਹੋ ਚੁੱਕੀ ਸੀ ਕਿਉਂਕਿ ਮ੍ਰਿਤਕਾ ਕੋਲ ਸੁੱਤੇ ਪਏ ਉਸਦੇ 3 ਬੱਚਿਆਂ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀ ਆ ਗਏ ਸਨ।


author

Tanu

Content Editor

Related News