ਸ਼ਰਾਬੀ ਪਤੀ ਨੂੰ ਮਾਰ ਕੇ ਲਾਸ਼ ਨਾਲ ਸੁੱਤੀ ਰਹੀ ਪਤਨੀ

07/27/2017 5:07:41 PM

ਨਵੀਂ ਦਿੱਲੀ—ਦਿੱਲੀ ਦੇ ਕੋਲ ਕਾਪਸਹੇੜਾ 'ਚ ਇਕ ਮਹਿਲਾ ਨੇ ਆਪਣੇ ਸ਼ਰਾਬੀ ਪਤੀ ਤੋਂ ਪਰੇਸ਼ਾਨ ਹੋ ਕੇ ਉਸ ਦੀ ਹੱਤਿਆ ਕਰ ਦਿੱਤੀ। ਇੰਨਾਂ ਹੀ ਨਹੀਂ ਉਹ 2 ਦਿਨ ਤੱਕ ਆਪਣੇ ਪਤੀ ਦੀ ਲਾਸ਼ ਦੇ ਨਾਲ ਸੁੱਤੀ ਰਹੀ। ਅਸਲ 'ਚ ਦੋਸ਼ੀ ਸ਼ਿਲਪੀ ਅਧਿਕਾਰੀ ਇਕ ਬੈਂਕ 'ਚ ਸਾਫ-ਸਫਾਈ ਦਾ ਕੰਮ ਕਰਦੀ ਹੈ। ਉਸ ਦਾ ਪਤੀ ਅਕਸਰ ਸ਼ਰਾਬ ਪੀ ਕੇ ਉਸ ਦੇ ਨਾਲ ਮਾਰਕੁੱਟ ਕਰਦਾ ਸੀ। ਇਸ ਸਭ ਤੋਂ ਤੰਗ ਆ ਕੇ ਉਸ ਨੇ ਆਪਣੇ ਪਤੀ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਉਸ ਨੂੰ ਮੌਕਾ ਮਿਲਿਆ ਤਾਂ ਉਸ ਨੇ ਆਪਣੇ ਪਤੀ ਨੂੰ ਸ਼ਰਾਬ ਪਿਲਾਈ। ਜਦੋਂ ਉਹ ਨਸ਼ੇ ਨਾਲ ਟੱਲੀ ਹੋ ਗਿਆ, ਤਾਂ ਸ਼ਿਲਪੀ ਨੇ ਗਲ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ, ਜਿਸ ਦੇ ਬਾਅਦ ਉਸ ਨੇ ਨਿਤੀਸ਼ ਦੀ ਲਾਸ਼ ਨੂੰ 48 ਘੰਟੇ ਆਪਣੇ ਨਾਲ ਰੱਖਿਆ।
ਉਸ ਦੇ ਬਾਅਦ ਉਸ ਨੇ ਲੋਕਾਂ ਨੂੰ ਦੱਸਿਆ ਕਿ ਨਿਤੀਸ਼ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਦੋਂ ਨਿਤੀਸ਼ ਦੀ ਲਾਸ਼ ਨੂੰ ਅੰਤਿਮ ਸੰਸਕਾਰ ਦੇ ਲਈ ਲਿਆਇਆ ਗਿਆ ਤਾਂ ਇਕ ਸ਼ਖਸ ਦੇ ਨਜ਼ਰ ਨਿਤੀਸ਼ ਦੇ ਗਲੇ 'ਤੇ ਪਈ, ਜਿੱਥੇ ਡੂੰਘੇ ਜ਼ਖਮ ਦਾ ਨਿਸ਼ਾਨ ਸੀ। ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੰਸਕਾਰ ਤੋਂ ਪਹਿਲਾਂ ਹੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਦੇ ਬਾਅਦ ਪੋਸਟਮਾਰਟਮ 'ਚ ਮੌਤ ਦਾ ਅਸਲੀ ਕਾਰਨ ਸਾਹਮਣੇ ਆਇਆ। ਪੁਲਸ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਸ਼ਿਲਪੀ ਨੇ ਕਮਰੇ 'ਚ ਦੋ ਦਿਨ ਤੱਕ ਲਾਸ਼ ਨਾਲ ਕੀ ਕੀਤਾ।


Related News