ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- ''ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ ਲਾਸ਼....''
Friday, Mar 28, 2025 - 10:25 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰੋਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨੌਜਵਾਨ ਨੇ ਆਪਣੇ ਦੋਸਤ ਨਾਲ ਹੀ ਵੱਡਾ ਕਾਂਡ ਕਰ ਦਿੱਤਾ ਤੇ ਉਸ ਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੰਗਲ ਯਾਦਵ ਤੇ ਅਜੈ ਯਾਦਵ ਇੰਦੌਰ 'ਚ ਇਕੱਠੇ ਕੰਮ ਕਰਦੇ ਸੀ। ਇਸ ਦੌਰਾਨ ਦੋਵਾਂ ਦੀ ਦੋਸਤੀ ਇੰਨੀ ਗੂੜ੍ਹੀ ਹੋ ਗਈ ਕਿ ਉਹ ਇਕ-ਦੂਜੇ ਨੂੰ ਭਰਾਵਾਂ ਵਾਂਗ ਮੰਨਣ ਲੱਗ ਪਏ। ਕਰੀਬ ਢਾਈ ਸਾਲ ਪਹਿਲਾਂ ਮੰਗਲ ਨੇ ਲਵ ਮੈਰਿਜ ਕਰਵਾ ਲਈ, ਜਿਸ ਮਗਰੋਂ ਅਜੈ ਵੀ ਉਸ ਦੇ ਘਰ ਆੋਉਣ-ਜਾਣ ਲੱਗਾ। ਇਸੇ ਦੌਰਾਨ ਅਜੈ ਤੇ ਮੰਗਲ ਦੀ ਪਤਨੀ ਵਿਚਾਲੇ ਨਜ਼ਦੀਕੀਆਂ ਵਧਣ ਲੱਗ ਗਈਆਂ ਦੋਵਾਂ ਦਾ ਇਸ਼ਕ ਇਸ ਹੱਦ ਤਕ ਅੱਗੇ ਵਧ ਗਿਆ ਕਿ ਦੋਵੇਂ ਘਰੋਂ ਭੱਜ ਗਏ।
ਇਹ ਵੀ ਪੜ੍ਹੋ- ਪੁਤਿਨ ਬਾਰੇ ਇਹ ਕੀ ਬੋਲ ਗਏ ਜ਼ੈਲੇਂਸਕੀ, ਕਿਹਾ- ''ਉਹ ਛੇਤੀ ਹੀ ਮਰ ਜਾਵੇਗਾ ਤੇ ਜੰਗ ਵੀ ਖ਼ਤਮ ਹੋ ਜਾਵੇਗੀ...''
ਇਸ ਮਗਰੋਂ ਆਪਣੀ ਘਰ ਵਾਲੀ ਨੂੰ ਲੱਭਦੇ-ਲੱਭਦੇ ਮੰਗਲ ਇੰਦੌਰ ਤੋਂ ਗਾਜ਼ੀਪੁਰ ਪਹੁੰਚ ਗਿਆ ਤੇ ਆਪਣੇ ਦੋਸਤ ਦੇ ਘਰ ਚਲਾ ਗਿਆ, ਜਿੱਥੇ ਅਜੈ ਦੇ ਨਾਲ ਮੰਗਲ ਦੀ ਪਤਨੀ ਵੀ ਮੌਜੂਦ ਸੀ। ਉਸ ਨੇ ਆਪਣੀ ਪਤਨੀ ਨੂੰ ਵਾਪਸ ਜਾਣ ਲਈ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਹੁਣ ਅਜੈ ਨਾਲ ਹੀ ਰਹੇਗੀ।
ਇਹ ਸਭ ਦੇਖਣ ਮਗਰੋਂ ਤੇ ਅੱਜ ਦੇ ਹਾਲਾਤ ਦੇਖ ਕੇ ਮੰਗਲ ਨੇ ਕਿਹਾ ਕਿ ਚੰਗਾ ਹੋਇਆ ਉਸ ਦੀ ਪਤਨੀ ਭੱਜ ਗਈ, ਨਹੀਂ ਤਾਂ ਉਸ ਦੀ ਵੀ ਲਾਸ਼ ਕਿਸੇ ਡਰੰਮ 'ਚੋਂ ਲੱਭਣੀ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ 6 ਮਹੀਨੇ ਦੀ ਗਰਭਵਤੀ ਸੀ ਤੇ ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਨੇ ਹੀ ਉਸ ਦੀ ਦੁਨੀਆ ਤਬਾਹ ਕਰ ਕੇ ਰੱਖ ਦਿੱਤੀ ਹੈ।
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e