ਆਪਣੀ ਹੀ ਪਤਨੀ ''ਤੇ ਕੀਤੇ ਚਾਕੂ ਨਾਲ ਤਾਬੜ ਤੋੜ ਫਾਰ ਤੇ ਫਿਰ...
Wednesday, Jul 22, 2015 - 03:07 PM (IST)

ਲਖੀਮਪੁਰ ਖੀਰੀ/ਉੱਤਰ ਪ੍ਰਦੇਸ਼- ਬਾਬੂ ਰਾਮ ਸਰਾਫਾ ਖੇਤਰ ਵਿਚ ਮੰਗਲਵਾਰ ਨੂੰ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ ਅਤੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਸੁਪਰਡੈਂਟ ਅਰਵਿੰਦ ਸੇਨ ਨੇ ਦੱਸਿਆ ਕਿ ਕਰੁਣਾ ਸ਼ੰਕਰ ਉਰਫ ਲਵਕੁਸ਼ ਨੇ ਬੀਤੀ ਰਾਤ ਆਪਣੀ 28 ਸਾਲ ਦੀ ਪਤਨੀ ਦੀ ਚਾਕੂ ਨਾਲ ਤਾਬੜ ਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ ਅਤੇ ਹੱਤਿਆ ਵਿਚ ਵਰਤੋਂ ਕੀਤੇ ਗਏ ਹਥਿਆਰ ਸਮੇਤ ਕੋਤਵਾਲੀ ਜਾ ਕੇ ਆਤਮ ਸਮਰਪਣ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਹੱਤਿਆ ਦੇ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾਂਦਾ ਹੈ ਕਿ ਉਕਤ ਹੱਤਿਆ ਪਰਿਵਾਰਕ ਕਲੇਸ਼ ਦੇ ਚੱਲਦੇ ਕੀਤੀ ਗਈ ਹੈ। ਪੁਲਸ ਪੂਰੇ ਮਾਮਲੇ ਦੀ ਛਾਣਬੀਨ ਕਰ ਰਹੀ ਹੈ।