ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਪਤੀ ਦਾ ਕੀਤਾ ਕਤਲ

Wednesday, Jun 03, 2020 - 12:55 AM (IST)

ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਪਤੀ ਦਾ ਕੀਤਾ ਕਤਲ

ਸੀਕਰ (ਰਾਜਸਥਾਨ)- ਸੀਕਰ ਦੇ ਥੋਦ ਥਾਣਾ ਖੇਤਰ 'ਚ ਮੰਗਲਵਾਰ ਨੂੰ ਇਕ ਗਰਭਵਤੀ ਮਹਿਲਾ ਨੇ ਕੁਹਾੜੀ ਮਾਰ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਘਰ ਦੇ ਪਿੱਛੇ ਦਫਨਾ ਦਿੱਤਾ। ਸੀਕਰ ਪੁਲਸ ਸੁਪਰਡੈਂਟ ਗਗਨਦੀਪ ਸਿੰਘ ਸਿੰਗਲਾ ਨੇ ਦੱਸਿਆ ਕਿ ਭੈਰਮਪੁਰਾ ਜਾਗੀਰ ਪਿੰਡ 'ਚ ਗਰਭਵਤੀ ਮਹਿਲਾ ਸਰੋਜ ਬਲਾਈ (27) ਨੇ ਮੰਗਲਵਾਰ ਨੂੰ ਆਪਣੇ ਪਤੀ ਮਹਾਵੀਰ ਬਲਾਈ (30) ਦੀ ਕੁਹਾੜੀ ਨਾਲ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਸਨੇ ਪਤੀ ਦੀ ਲਾਸ਼ ਘਰ ਦੇ ਪਿਛੇ ਦਫਨਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੱਤਿਆ ਕਰਨ ਤੋਂ ਬਾਅਦ ਮਹਿਲਾ ਥਾਣੇ ਪਹੁੰਚੀ ਤੇ ਪੁਲਸ ਨੂੰ ਹੱਤਿਆ ਦੇ ਬਾਰੇ 'ਚ ਦੱਸਿਆ। ਉਨ੍ਹਾਂ ਨੇ ਦੱਸਿਆ ਦੋਸ਼ੀ ਮਹਿਲਾ ਪਤੀ ਦੇ ਨਾਜਾਇਜ਼ ਸੰਬੰਧ ਤੋਂ ਨਾਰਾਜ਼ ਸੀ। ਇਸ ਦਾ ਪਤਾ ਚੱਲਣ 'ਤੇ ਮਹਿਲਾ ਨੇ ਕੁਹਾੜੀ ਨਾਲ ਵਾਰ ਕਰਕੇ ਪਤੀ ਦੀ ਹੱਤਿਆ ਕਰ ਦਿੱਤੀ। ਧੋਦ ਥਾਣੇ ਦੇ ਪੁਲਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਦੋਸ਼ੀ ਮਹਿਲਾ ਮਰੋਜ 9 ਮਹੀਨੇ ਦੀ ਗਰਭਵਤੀ ਹੈ।


author

Gurdeep Singh

Content Editor

Related News