ਦੁਬਈ ''ਚ ਰਹਿ ਰਹੇ ਪਤੀ ਨੂੰ ਵੀਡੀਓ ਕਾਲ ਕਰ ਕੇ ਪਤਨੀ ਨੇ ਲਗਾਇਆ ਫਾਹਾ

Saturday, Nov 04, 2023 - 03:09 PM (IST)

ਦੁਬਈ ''ਚ ਰਹਿ ਰਹੇ ਪਤੀ ਨੂੰ ਵੀਡੀਓ ਕਾਲ ਕਰ ਕੇ ਪਤਨੀ ਨੇ ਲਗਾਇਆ ਫਾਹਾ

ਬਸਤੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ 'ਚ ਛਾਉਣੀ ਥਾਣਾ ਖੇਤਰ ਦੇ ਸੇਵਰਾ ਲਾਲਾ ਪਿੰਡ ‘ਚ ਇਕ ਔਰਤ ਨੇ ਦੁਬਈ ‘ਚ ਰਹਿੰਦੇ ਆਪਣੇ ਪਤੀ ਨੂੰ ਵੀਡੀਓ ਕਾਲ ਕਰਨ ਤੋਂ ਬਾਅਦ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛਾਉਣੀ ਥਾਣਾ ਖੇਤਰ ਦੇ ਸੇਵਰਾ ਲਾਲਾ ਪਿੰਡ ਨਿਵਾਸੀ ਚੰਚਲ ਦੁਬਈ 'ਚ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਸਾਧਨਾ (28) ਅਤੇ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਸੇਵਰਾ ਲਾਲਾ 'ਚ ਰਹਿੰਦੇ ਹਨ। 

ਇਹ ਵੀ ਪੜ੍ਹੋ : ਸਬਜ਼ੀ ਵੇਚਣ ਵਾਲਾ ਬਣਿਆ ਸਾਈਬਰ ਕ੍ਰਿਮੀਨਲ, 6 ਮਹੀਨਿਆਂ 'ਚ ਬਣਿਆ ਕਰੋੜਪਤੀ

ਚੰਚਲ ਅਤੇ ਸਾਧਨਾ ਦਾ ਵਿਆਹ ਕਰੀਬ 5 ਸਾਲ ਪਹਿਲਾਂ ਹੋਇਆ ਸੀ। ਸ਼ੁੱਕਰਵਾਰ ਦੇਰ ਰਾਤ ਫ਼ੋਨ 'ਤੇ ਗੱਲ ਕਰਦੇ ਸਮੇਂ ਕੁਝ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸਾਧਨਾ ਨੇ ਚੰਚਲ ਨੂੰ ਵੀਡੀਓ ਕਾਲ ਕੀਤੀ ਅਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਚੰਚਲ ਨੇ ਦੁਬਈ ਤੋਂ ਫ਼ੋਨ ਕਰ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਗੁਆਂਢੀ ਉਸ ਦੇ ਘਰ ਪਹੁੰਚੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News