ਪਤਨੀ ਨੂੰ ਸੈਲੂਨ ਨਹੀਂ ਆਇਆ ਪਸੰਦ ਤਾਂ JE ਪਤੀ ਨੇ ਭੇਜਿਆ ਕਬਜ਼ਾ ਹਟਾਓ ਦਸਤਾ

Sunday, Mar 06, 2022 - 11:04 AM (IST)

ਪਤਨੀ ਨੂੰ ਸੈਲੂਨ ਨਹੀਂ ਆਇਆ ਪਸੰਦ ਤਾਂ JE ਪਤੀ ਨੇ ਭੇਜਿਆ ਕਬਜ਼ਾ ਹਟਾਓ ਦਸਤਾ

ਗੁਰੂਗ੍ਰਾਮ (ਮੋਹਿਤ ਕੁਮਾਰ)- ਗੁਰੂਗ੍ਰਾਮ ਨਗਰ ਨਿਗਮ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੇ.ਈ. ਨੇ ਸੈਲੂਨ ਵਾਲਿਆਂ ਨੂੰ ਇਸ ਲਈ ਪਰੇਸ਼ਾਨ ਕੀਤਾ, ਕਿਉਂਕਿ ਉਸ ਸੈਲੂਨ ਵਾਲਿਆਂ ਦੀ ਸਰਵਿਸ ਉਸ ਦੀ ਪਤਨੀ ਨੂੰ ਪਸੰਦ ਨਹੀਂ ਆਈ ਸੀ। ਜੇ.ਈ. ਨੇ ਸੈਲੂਨ 'ਤੇ ਕਬਜ਼ਾ ਹਟਾਓ ਦਸਤਾ ਭੇਜ ਦਿੱਤਾ ਅਤੇ ਦਸਤੇ ਨੇ ਉੱਥੇ ਲੱਗੇ ਸਾਈਨ ਬੋਰਡ ਅਤੇ ਸ਼ੈੱਡ ਆਦਿ ਨਸ਼ਟ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਜੇ.ਈ. ਦੀ ਪਤਨੀ ਭਰਾ ਦੇ ਵਿਆਹ ਲਈ ਮੇਕਅੱਪ ਕਰਵਾਉਣ ਲਈ ਆਈ ਸੀ ਪਰ ਸੈਲੂਨ ਸੰਚਾਲਕ ਦਾ ਦੋਸ਼ ਹੈ ਕਿ ਮੇਕਅੱਪ ਦੇ ਸੰਬੰਧ 'ਚ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ ਅਤੇ ਮੇਕਅੱਪ ਦਾ ਉਨ੍ਹਾਂ ਕੋਲ ਸਾਮਾਨ ਵੀ ਉਪਲੱਬਧ ਨਹੀਂ ਸੀ ਪਰ ਫਿਰ ਵੀ ਉਹ ਸੇਵਾਵਾਂ ਦੇਣ ਲਈ ਤਿਆਰ ਸੀ। ਅਧਿਕਾਰੀ ਨੇ ਪਤਨੀ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਜੇ.ਈ. ਦੀ ਪਤਨੀ ਨੇ ਸੈਲੂਨ ਦੇ ਸਟਾਫ਼ ਨਾਲ ਗਲਤ ਰਵੱਈਆ ਕਰਦੇ ਹੋਏ ਗਲਤ ਸ਼ਬਦਾਂ ਦੀ ਵੀ ਵਰਤੋਂ ਕੀਤੀ ਅਤੇ ਨਗਰ ਨਿਗਮ 'ਚ ਜੇ.ਈ. ਦੇ ਅਹੁਦੇ 'ਤੇ ਤਾਇਨਾਤ ਆਪਣੇ ਪਤਨੀ ਨੂੰ ਫ਼ੋਨ ਲਗਾ ਦਿੱਤਾ।

ਦੋਸ਼ ਹੈ ਕਿ ਪਤਨੀ ਦੀ ਸ਼ਿਕਾਇਤ 'ਤੇ ਜੇ.ਈ. ਨੇ ਨਗਰ ਨਿਗਮ ਵਲੋਂ ਕਬਜ਼ਾ ਹਟਾਓ ਮੁਹਿੰਮ ਦੀ ਗੱਲ ਕਹਿੰਦੇ ਹੋਏ ਸੈਲੂਨ ਦੇ ਅੱਗੇ ਲੱਗੇ ਸਾਈਨ ਬੋਰਡ ਅਤੇ ਸ਼ੈੱਡ ਆਦਿ ਤੁੜਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਕਬਜ਼ਾ ਹਟਾਉਣ ਦੇ ਨਾਮ 'ਤੇ ਸਿਰਫ਼ ਉਨ੍ਹਾਂ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜੋ ਦਰਸਾਉਂਦਾ ਹੈ ਕਿ ਨਗਰ ਨਿਗਮ ਦੇ ਜੇ.ਈ. ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ। ਇਸ ਪੂਰੇ ਮਾਮਲੇ ਦਾ ਵੀਡੀਓ ਵੀ ਸੀ.ਸੀ.ਟੀ.ਵੀ. 'ਚ ਕੈਦ ਹੋਇਆ ਹੈ। ਸੈਲੂਨ ਸੰਚਾਲਕ ਵਲੋਂ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਹੁਣ ਤੱਕ ਇਸ ਬਾਰੇ 'ਚ ਨਗਰ ਨਿਗਮ ਅਤੇ ਜੇ.ਈ. ਨੇ ਕੋਈ ਪੱਖ ਨਹੀਂ ਰੱਖਿਆ ਹੈ।


author

DIsha

Content Editor

Related News