ਪਤੀ ਦੀ ਨਾ ਨਹਾਉਣ ਦੀ ਆਦਤ ਤੋਂ ਪਰੇਸ਼ਾਨ ਪਤਨੀ ਨੇ ਮੰਗਿਆ ਤਲਾਕ

04/11/2019 1:30:13 PM

ਭੋਪਾਲ— ਭੋਪਾਲ ਦੇ ਪਰਿਵਾਰਕ ਕੋਰਟ 'ਚ ਤਲਾਕ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੈਰਾਗੜ੍ਹ ਦੇ ਇਕ ਜੋੜੇ ਨੇ ਤਲਾਕ ਲਈ ਅਰਜ਼ੀ ਲਗਾਈ ਹੈ। ਤਲਾਕ ਦੀ ਅਰਜ਼ੀ 'ਚ ਪਤਨੀ ਨੇ ਪਤੀ ਤੋਂ ਇਸ ਲਈ ਤਲਾਕ ਮੰਗਿਆ ਹੈ, ਕਿਉਂਕਿ ਉਹ ਉਸ ਦੇ ਰਹਿਣ-ਸਹਿਨ ਦੇ ਤਰੀਕਿਆਂ ਤੋਂ ਖੁਸ਼ ਨਹੀਂ ਹੈ। ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਨਹਾਉਂਦਾ ਨਹੀਂ ਹੈ। ਗਿੱਲਾ ਤੌਲੀਆ ਬੈੱਡ 'ਤੇ ਸੁੱਟ ਦਿੰਦਾ ਹੈ ਅਤੇ ਸ਼ੇਵਿੰਗ ਵੀ ਨਹੀਂ ਕਰਦਾ। ਇਸ ਮਾਮਲੇ ਦੀ ਕਾਊਂਸਲਿੰਗ ਕਰ ਰਹੇ ਸ਼ੈਲ ਅਵਸਥੀ ਨੇ ਦੱਸਿਆ ਕਿ ਜੋੜੇ ਨੇ 2016 'ਚ ਇੰਟਰ ਕਾਸਟ ਵਿਆਹ ਕੀਤਾ ਸੀ। ਲੜਕੀ ਬ੍ਰਾਹਮਣ ਹੈ ਅਤੇ ਨੌਜਵਾਨ ਸਿੰਧੀ ਸਮਾਜ ਤੋਂ ਹੈ। ਵਿਆਹ ਦੇ ਇਕ ਸਾਲ ਤੱਕ ਤਾਂ ਦੋਹਾਂ ਦਰਮਿਆਨ ਸਭ ਕੁਝ ਠੀਕ ਚੱਲਦਾ ਰਿਹਾ ਪਰ ਹੁਣ ਉਨ੍ਹਾਂ ਦਰਮਿਆਨ ਝਗੜੇ ਸ਼ੁਰੂ ਹੋ ਗਏ ਹਨ।

ਬੱਦਬੂ ਲੁਕਾਉਣ ਲਈ ਲਗਾਉਂਦਾ ਹੈ ਪਰਫਿਊਮ
ਔਰਤ ਨੇ ਕਾਊਂਸਲਰ ਨੂੰ ਦੱਸਿਆ ਕਿ ਪਤੀ ਦਾ ਰਹਿਣ-ਸਹਿਨ ਠੀਕ ਨਹੀਂ ਹੈ। ਉਹ ਸਾਫ਼-ਸਫ਼ਾਈ 'ਤੇ ਧਿਆਨ ਨਹੀਂ ਦਿੰਦਾ ਹੈ। ਉਹ ਨਾ ਤਾਂ ਸ਼ੇਵਿੰਗ ਕਰਦਾ ਹੈ ਅਤੇ ਠੰਡ 'ਚ ਕਈ ਦਿਨਾਂ ਤੱਕ ਨਹਾਉਂਦਾ ਨਹੀਂ ਹੈ। ਬੱਦਬੂ ਲੁਕਾਉਣ ਲਈ ਉਹ ਪਰਫਿਊਮ ਲਗਾਉਂਦਾ ਹੈ। ਗਿੱਲਾ ਤੌਲੀਆ ਵੀ ਬੈੱਡ 'ਤੇ ਸੁੱਟ ਦਿੰਦਾ ਹੈ। ਉੱਥੇ ਹੀ ਪਤੀ ਦਾ ਕਹਿਣਾ ਹੈ ਕਿ ਮੈਂ ਪਤਨੀ ਦੇ ਹੱਥ ਦਾ ਕੋਈ ਖਿਡੌਣਾ ਨਹੀਂ ਹਾਂ, ਜਿਸ ਨੂੰ ਜਿਵੇਂ ਚਾਹੇ ਉਹ ਖਿਡਾਏ। ਮੈਂ ਕਿਵੇਂ ਜਿਉਂਣਾ ਹੈ, ਇਹ ਮੈਂ ਜਾਣਦਾ ਹਾਂ ਅਤੇ ਖੁਦ ਤੈਅ ਕਰ ਲਵਾਂਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਤੀ-ਪਤਨੀ ਦੋਵੇਂ ਰਹਿਣ-ਸਹਿਨ ਦੀ ਗੱਲ ਨੂੰ ਲੈ ਕੇ ਜਿੱਦ 'ਤੇ ਅੜੇ ਹੋਏ ਹਨ ਅਤੇ ਤਲਾਕ ਚਾਹੁੰਦੇ ਹਨ। ਮਾਮਲ ਅਜੇ ਕੋਰਟ 'ਚ ਚੱਲ ਰਿਹਾ ਹੈ।


DIsha

Content Editor

Related News