ਪਤਨੀ ਹੋਈ ਕੋਰੋਨਾ ਪਾਜ਼ੇਟਿਵ ਤਾਂ ਰੇਲਵੇ ਅਧਿਕਾਰੀ ਨੇ ਕਰ ''ਤਾਂ ਕਤਲ, ਫਿਰ ਖੁਦ ਵੀ ਦਿੱਤੀ ਜਾਨ

Monday, Apr 26, 2021 - 09:08 PM (IST)

ਪਤਨੀ ਹੋਈ ਕੋਰੋਨਾ ਪਾਜ਼ੇਟਿਵ ਤਾਂ ਰੇਲਵੇ ਅਧਿਕਾਰੀ ਨੇ ਕਰ ''ਤਾਂ ਕਤਲ, ਫਿਰ ਖੁਦ ਵੀ ਦਿੱਤੀ ਜਾਨ

ਪਟਨਾ - ਬਿਹਾਰ ਦੇ ਪਟਨਾ ਤੋਂ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਸਟੇਸ਼ਨ ਮਾਸਟਰ ਨੇ ਆਪਣੀ ਪਤਨੀ ਦੀ ਗਲਾ ਵੱਡ ਤੇ ਕਤਲ ਕਰ ਦਿੱਤਾ। ਪਤਨੀ ਦਾ ਕਤਲ ਕਰਣ ਦੇ ਪਿੱਛੇ ਜੋ ਵਜ੍ਹਾ ਸਾਹਮਣੇ ਆਈ ਹੈ, ਉਸ ਨੂੰ ਵੇਖਕੇ ਲੋਕ ਹੈਰਾਨ ਰਹਿ ਗਏ। ਦਰਅਸਲ, ਪਤਨੀ ਕੋਰੋਨਾ ਪੀੜਤ ਸੀ ਜਿਸ ਨੂੰ ਲੈ ਕੇ ਦੋਨਾਂ ਵਿਚਾਲੇ ਲੜਾਈ ਹੋਈ ਅਤੇ ਗ਼ੁੱਸੇ ਵਿੱਚ ਪਤੀ ਨੇ ਆਪਣੀ ਪਤਨੀ ਦਾ ਗਲਾ ਵੱਡ ਦਿੱਤਾ। ਉਸ ਤੋਂ ਬਾਅਦ ਪਤੀ ਨੇ ਉਸੇ ਅਪਾਰਟਮੈਂਟ ਦੀ ਚਾਰ ਮੰਜਿਲਾ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। 

ਇਹ ਮਾਮਲਾ ਪਟਨਾ ਦੇ ਪੱਤਰਕਾਰ ਨਗਰ ਥਾਣਾ ਇਲਾਕੇ ਦੇ ਓਮ ਰੈਸੀਡੈਂਸੀ ਅਪਾਰਟਮੈਂਟ ਦਾ ਹੈ। ਘਟਨਾ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਪੱਤਰਕਾਰ ਨਗਰ ਥਾਣਾ ਦੀ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਤਨੀ ਕੋਰੋਨਾ ਪਾਜ਼ੇਟਿਵ ਸੀ। ਇਸ ਗੱਲ ਤੋਂ ਪਤੀ ਪ੍ਰੇਸ਼ਾਨ ਸੀ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਪਤਾ ਚਲਾ ਹੈ ਕਿ ਅਤੁੱਲ ਲਾਲ ਪਟਨਾ ਜੰਕਸ਼ਨ ਰੇਲਵੇ ਵਿੱਚ ਨੌਕਰੀ ਕਰਦਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News