'ਚੱਲ ਮਹਿਲਾ ਥਾਣੇ ਚੱਲੀਏ' ਤੇ ਪਤਨੀ ਸੁੱਟਦੀ ਰਹੀ ਚਪੇੜਾਂ... ਵੀਡੀਓ ਵਾਇਰਲ

Tuesday, Jul 30, 2024 - 05:54 PM (IST)

'ਚੱਲ ਮਹਿਲਾ ਥਾਣੇ ਚੱਲੀਏ' ਤੇ ਪਤਨੀ ਸੁੱਟਦੀ ਰਹੀ ਚਪੇੜਾਂ... ਵੀਡੀਓ ਵਾਇਰਲ

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਇਕ ਔਰਤ ਆਪਣੇ ਪਤੀ ਨੂੰ ਸੜਕ ਵਿਚਕਾਰ ਕੁੱਟ ਰਹੀ ਹੈ। ਜਦੋਂਕਿ ਉਸ ਦਾ ਪਤੀ ਕਹਿ ਰਿਹਾ ਹੈ ਕਿ ਅਸੀਂ ਮਹਿਲਾ ਥਾਣੇ ਚੱਲੀਏ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਯੂਪੀ ਦੇ ਬਹਿਰਾਇਚ ਦੀ ਹੈ।

ਦੱਸ ਦੇਈਏ ਕਿ ਜਦੋਂ ਔਰਤ ਸੜਕ 'ਤੇ ਆਪਣੇ ਪਤੀ ਦੀ ਕੁੱਟਮਾਰ ਕਰ ਰਹੀ ਸੀ ਤਾਂ ਪਤੀ ਨੇ ਕਿਹਾ ਕਿ ਚਲੋ ਮਹਿਲਾ ਥਾਣੇ ਚੱਲੀਏ। ਇਸ 'ਤੇ ਔਰਤ ਨੇ ਜਵਾਬ ਦਿੱਤਾ ਕਿ ਮੈਂ ਮਹਿਲਾ ਥਾਣੇ ਕਿਉਂ ਜਾਵਾਂ? ਮੇਰੀ ਕਮਾਈ ਖਾਂਦਾ ਤੇ ਮੇਰੇ 'ਤੇ ਹੁਕਮ ਚਲਾਉਂਦਾ। ਇਹ ਕਹਿ ਕੇ ਉਸ ਨੇ ਆਪਣੇ ਪਤੀ ਨੂੰ ਲਗਾਤਾਰ ਥੱਪੜ ਮਾਰੇ। ਆਸ-ਪਾਸ ਦੇ ਲੋਕ ਵੀਡੀਓ ਬਣਾਉਣ ਦੀ ਗੱਲ ਕਰ ਰਹੇ ਸਨ ਪਰ ਦੋਵਾਂ ਵਿਚਾਲੇ ਝਗੜੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਵੀਡੀਓ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਉਹ ਜਨਤਕ ਤੌਰ 'ਤੇ ਉਸ ਨੂੰ ਇੰਨਾ ਕੁੱਟ ਰਹੀ ਹੈ, ਉਹ ਇਕੱਲੇ 'ਚ ਕੀ ਕਰੇਗੀ? ਇੱਕ ਹੋਰ ਨੇ ਟਿੱਪਣੀ ਕੀਤੀ ਕਿ ਇਸ ਤਰ੍ਹਾਂ ਦੇ ਰਿਸ਼ਤੇ ਵਿੱਚ ਰਹਿਣ ਨਾਲੋਂ ਵਿਆਹ ਨਾ ਕਰਨਾ ਬਿਹਤਰ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਮਰਦ ਦੀ ਬਜਾਏ ਔਰਤ ਹੁੰਦੀ ਤਾਂ ਸ਼ਾਇਦ ਇਹ ਡਰਾਮਾ ਨਾ ਹੁੰਦਾ ਅਤੇ ਔਰਤ ਦੀ ਕੁੱਟਮਾਰ ਕਰਨ ਵਾਲੇ ਨੂੰ ਸਜ਼ਾ ਮਿਲਦੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਖਤਰਾ ਹੈ।


author

Baljit Singh

Content Editor

Related News