ਸਾਲੀ ਨਾਲ ਵਿਆਹ ਕਰਵਾਉਣ ਲਈ ਪਤੀ ਨੇ ਕਤਲ ਕਰਵਾਈ ਪਤਨੀ, ਰਚੀ ਖ਼ੌਫਨਾਕ ਸਾਜ਼ਿਸ਼
Tuesday, Mar 25, 2025 - 12:19 PM (IST)

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਔਲਾਦ ਨਾ ਹੋਣ ਕਾਰਨ ਅਤੇ ਸਾਲੀ ਨਾਲ ਵਿਆਹ ਕਰਵਾਉਣ ਲਈ ਇਕ ਸ਼ਖ਼ਸ ਨੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਨੂੰ ਕਾਰ ਹੇਠ ਕੁਚਲ ਕੇ ਮਰਵਾ ਦਿੱਤਾ। ਪੁਲਸ ਨੇ ਦੋਹਾਂ ਦੇਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਖੇਤਰ ਅਧਿਕਾਰੀ ਭਰਤ ਸੋਨਕਰ ਨੇ ਮੰਗਲਵਾਰ ਨੂੰ ਦੱਸਿਆ ਕਿ 8 ਮਾਰਚ ਨੂੰ ਨਗੀਨਾ ਦੇ ਬਿਸ਼ਨੋਈ ਸਰਾਏ ਨਿਵਾਸੀ ਅੰਕਿਤ ਨੇ ਆਪਣੀ ਪਤਨੀ ਕਿਰਨ (30) ਨੂੰ ਬੁੰਦਕੀ ਨੇੜੇ ਸੜਕ 'ਤੇ ਖੜ੍ਹਾ ਕੀਤਾ ਅਤੇ ਖੁਦ ਮੋਟਰਸਾਈਕਲ ਵਿਚ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ 'ਤੇ ਚਲਾ ਗਿਆ।
ਇਹ ਵੀ ਪੜ੍ਹੋ- ਇਕੋ ਦਿਨ ਦੋ ਲਾੜੀਆਂ ਦਾ ਬਣਿਆ ਲਾੜਾ, ਸਵੇਰੇ ਪ੍ਰੇਮਿਕਾ ਨਾਲ ਕੀਤੀ ਕੋਰਟ ਮੈਰਿਜ ਫਿਰ ਰਾਤ ਨੂੰ....
ਇਸ ਦੌਰਾਨ ਇਕ ਕਾਰ ਨੇ ਉਸ ਦੀ ਪਤਨੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਕਤਲ ਦਾ ਦੋਸ਼ ਲਾਇਆ। ਪੁਲਸ ਅਧਿਕਾਰੀ ਸੋਨਕਰ ਨੇ ਦੱਸਿਆ ਕਿ ਘਟਨਾ ਦੇ ਸੀ. ਸੀ. ਟੀ. ਵੀ. ਫੁਟੇਜ਼ ਵਿਚ ਕਾਰ ਮਾਲਕ ਦੀ ਸ਼ਨਾਖ਼ਤ ਹੋਈ, ਤਾਂ ਉਹ ਮ੍ਰਿਤਕਾ ਦੇ ਪਤੀ ਅੰਕਿਤ ਦਾ ਦੋਸਤ ਸਚਿਨ ਨਿਕਲਿਆ। ਦੋਵਾਂ ਨੂੰ ਫੜ ਕੇ ਪੁੱਛ-ਗਿੱਛ ਕੀਤੀ ਗਈ ਤਾਂ ਅੰਕਿਤ ਨੇ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਵਿਆਹ ਦੇ 5 ਸਾਲ ਗੁਜ਼ਰ ਜਾਣ ਦੇ ਬਾਵਜੂਦ ਉਸ ਦੇ ਕੋਈ ਔਲਾਦ ਨਹੀਂ ਸੀ। ਉਹ ਸਾਲੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਇਸ ਲਈ ਦੋਸਤ ਸਚਿਨ ਨੂੰ ਸਾਜ਼ਿਸ਼ ਵਿਚ ਸ਼ਾਮਲ ਕਰ ਕੇ ਉਸ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਘਟਨਾ ਵਿਚ ਇਸਤੇਮਾਲ ਕੀਤੀ ਗਈ ਕਾਰ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- ਕਾਤਲ ਮੁਸਕਾਨ ਬਣਨ ਵਾਲੀ ਹੈ ਮਾਂ! ਜੇਲ੍ਹ 'ਚ ਹੋ ਸਕਦੈ ਪ੍ਰੈਗਨੈਂਸੀ ਟੈਸਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8