ਵਰਕ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨਾਲ ਮਾਰੀ ਲੱਖਾਂ ਦੀ ਠੱਗੀ

Friday, Apr 04, 2025 - 06:33 PM (IST)

ਵਰਕ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਨਾਲ ਮਾਰੀ ਲੱਖਾਂ ਦੀ ਠੱਗੀ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਪਿੰਡ ਠਾਣਾ ਦੀ ਔਰਤ ਵੱਲੋਂ ਉਸ ਦੀ ਲੜਕੀ ਅਤੇ ਜਵਾਈ ਨਾਲ ਕੈਨੇਡਾ ਵਿਖੇ ਵਰਕ ਵੀਜ਼ੇ ’ਤੇ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇਕ ਮਹਿਲਾ ਟਰੈਵਲ ਏਜੰਟ ਅਤੇ ਉਸ ਦੇ 2 ਹੋਰ ਸਾਥੀ ਪਤੀ-ਪਤਨੀ ਸਮੇਤ 3 ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਨੂੰ ਸੌਂਪੀ ਸ਼ਿਕਾਇਤ ’ਚ ਨਜ਼ਦੀਕੀ ਪਿੰਡ ਠਾਣਾ ਦੀ ਔਰਤ ਸੁਰਿੰਦਰ ਕੌਰ ਪਤਨੀ ਗੁਰਮੇਲ ਸਿੰਘ ਨੇ ਦੱਸਿਆ ਕਿ ਮੇਰੀ ਲੜਕੀ ਸਤਵੰਤ ਕੌਰ ਉਰਫ਼ ਪ੍ਰੀਤੀ ਅਤੇ ਮੇਰੇ ਜਵਾਈ ਤਰਨਜੀਤ ਸਿੰਘ ਨਿਵਾਸੀ ਕੁਰਾਲਾ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕੈਨੇਡਾ ਵਿਖੇ ਵਿਜ਼ਟਰ ਵੀਜ਼ੇ ’ਤੇ ਭੇਜਣ ਅਤੇ ਵਰਕ ਪਰਮਿਟ ਦਿਵਾਉਣ ਲਈ 3 ਟਰੈਵਲ ਏਜੰਟਾਂ ਹਰੀਸ਼ ਚੰਦ ਉਰਫ਼ ਰਾਹੁਲ ਪੁੱਤਰ ਭਵੀਸ਼ਣ ਕੁਮਾਰ ਅਤੇ ਉਸ ਦੀ ਪਤਨੀ, ਨਿਵਾਸੀ ਕਥੇੜਾ, ਪ੍ਰਤਾਪ ਨਗਰ ਤਹਿਸੀਲ ਨੰਗਲ ਅਤੇ ਰੇਨੂੰ ਸੂਦ ਉਰਫ਼ ਅਰੀਜ਼ ਆਰ. ਸੂਦ ਨਿਵਾਸੀ ਫੀਲਡ ਗੰਜ ਗੁਰਦੁਆਰਾ ਦੁਖ ਨਿਵਾਰਨ, ਰੋਡ ਲੁਧਿਆਣਾ ਨੇ ਮਿਲ ਕੇ ਸਾਡੇ ਤੋਂ 25 ਲੱਖ 2 ਹਜ਼ਾਰ ਰੁਪਏ ਲਏ ਸਨ, ਜਿਸ ’ਚੋਂ 4 ਲੱਖ 30 ਹਜ਼ਾਰ ਰੁਪਏ ਕੈਨੇਡਾ ਦੇ ਵਰਕ ਪਰਮਿਟ ਲਈ ਲਏ ਗਏ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਿਲਿਵਰੀ ਬੁਆਏ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਸਫ਼ਲਤਾ, ਦੋ ਮੁਲਜ਼ਮ ਗ੍ਰਿਫ਼ਤਾਰ

ਉਕਤ ਰਾਸ਼ੀ ਮੇਰੇ ਲੜਕੇ ਗੁਰਵਿੰਦਰ ਸਿੰਘ, ਮੇਰੀ ਲੜਕੀ ਸਤਵੰਤ ਕੌਰ, ਜਵਾਈ ਤਰਨਜੀਤ ਸਿੰਘ ਅਤੇ ਉਸ ਦੇ ਪਿਤਾ ਕਿਸ਼ਨ ਸਿੰਘ ਵੱਲੋਂ ਰੇਨੂੰ ਸੂਦ ਦੇ ਖਾਤਿਆਂ ’ਚ ਸਮੇਂ-ਸਮੇਂ ’ਤੇ ਜਮ੍ਹਾ ਕਰਵਾਈ ਗਈ। ਉਕਤ ਖਾਤਿਆਂ ਦੀ ਜਾਣਕਾਰੀ ਉਸ ਨੂੰ ਹਰੀਸ਼ ਚੰਦ ਉਰਫ਼ ਰਾਹੁਲ ਅਤੇ ਉਸ ਦੀ ਪਤਨੀ ਵੱਲੋਂ ਦਿੱਤੀ ਗਈ ਸੀ।
ਉਕਤ ਰਾਸ਼ੀ ਟਰਾਂਸਫ਼ਰ ਕਰਨ ਤੋਂ ਪਹਿਲਾਂ ਜਦੋਂ ਵਿਜ਼ਟਰ ਵੀਜ਼ੇ ’ਤੇ ਹੋਏ ਖ਼ਰਚ ਬਾਰੇ ਪੁੱਛਿਆ ਗਿਆ ਤਾਂ ਉਕਤ ਏਜੰਟਾਂ ਨੇ ਸਾਨੂੰ ਕਿਹਾ ਕਿ ਅਸੀਂ ਸਿਰਫ਼ ਆਪਣੀ ਪ੍ਰਾਈਵੇਟ ਫ਼ੀਸ 1 ਲੱਖ ਰੁਪਏ ਹੀ ਲੈਣੀ ਹੈ ਅਤੇ ਬਾਕੀ ਰਹਿੰਦੇ ਸਮੁੱਚੇ ਪੈਸੇ ਤੁਹਾਡੇ ਸਰਕਾਰੀ ਫ਼ੀਸਾਂ ਅਤੇ ਵੀਜ਼ਾ ਫਾਈਲਾਂ ’ਚੋਂ ਦਸਤਾਵੇਜ਼ ਲਾਏ ਹਨ ਅਤੇ ਖ਼ਰਚ ਹੋਏ ਹਨ, ਜਿਸ ਦਾ ਸਮੁੱਚਾ ਵੇਰਵਾ ਤੁਹਾਡੇ ਪੂਰੇ ਪੈਸੇ ਆਉਣ ਤੋਂ ਬਾਅਦ ਦੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 24 ਘੰਟਿਆਂ 'ਚ ਪੈਸੇ, ਹੋ ਗਿਆ ਵੱਡਾ ਐਲਾਨ

ਇਸ ਦੌਰਾਨ ਹਰੀਸ਼ ਚੰਦ ਅਤੇ ਉਸ ਦੀ ਪਤਨੀ ਦੇ ਕਹਿਣ ਮੁਤਾਬਕ ਰੇਨੂੰ ਸੂਦ ਦੀ ਮਾਤਾ ਅਤੇ ਭਰਾ ਨੇ ਮੇਰੀ ਬੇਟੀ ਅਤੇ ਜਵਾਈ ਦੇ ਪਾਸਪੋਰਟ ਵੀਜ਼ਾ ਲਵਾਉਣ 'ਤੇ ਵਰਕ ਪਰਮਿਟ ਦਾ ਕੰਮ ਕਰਵਾਉਣ ਲਈ ਪਹਿਲਾਂ ਹੀ ਲੈ ਲਏ ਸਨ। ਜਦਕਿ ਏਜੰਟਾਂ ਵੱਲੋਂ ਬਿਨਾਂ ਕਿਸੇ ਵੀਜ਼ੇ 'ਤੇ ਵਰਕ ਪਰਮਿਟ ਦੀ ਜਾਣਕਾਰੀ ਦਿੱਤੇ ਪੈਸਿਆਂ ਦੀ ਮੰਗ ਕੀਤੀ ਗਈ, ਜੋ ਉਨ੍ਹਾਂ ਦਰਖ਼ਾਸਤ ’ਚ ਦਿੱਤੇ ਬੈਂਕ ਖ਼ਾਤਿਆਂ ’ਚ ਜਮ੍ਹਾ ਕਰਵਾ ਦਿੱਤੀ ਪਰ 8-9 ਮਹੀਨੇ ਬੀਤ ਜਾਣ ਉਪਰੰਤ ਵੀ ਏਜੰਟਾਂ ਵੱਲੋਂ ਨਾ ਹੀ ਸਾਨੂੰ ਵਿਜ਼ਟਰ ਵੀਜ਼ਾ ਫਾਈਲ ’ਤੇ ਖ਼ਰਚ ਹੋਈ ਰਾਸ਼ੀ ਦੀਆਂ ਰਸੀਦਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਫਾਈਲ ’ਚ ਲਾਏ ਦਸਤਾਵੇਜ਼ਾਂ ਦੀ ਹੀ ਜਾਣਕਾਰੀ ਦਿੱਤੀ ਗਈ।

ਜਦੋਂ ਉਨ੍ਹਾਂ ਵਰਕ ਪਰਮਿਟ ਨਾ ਲੱਗਣ ’ਤੇ ਪਹਿਲਾਂ ਹੀ ਅਦਾ ਕੀਤੇ 4 ਲੱਖ 30 ਹਜ਼ਾਰ ਰੁਪਏ ਮੰਗੇ ਤਾਂ ਉਕਤ ਏਜੰਟਾਂ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਨਾਲ ਉਨ੍ਹਾਂ ਵਿਜ਼ਟਰ ਵੀਜ਼ੇ ਦੀ ਫ਼ੀਸ ਤੋਂ ਜ਼ਿਆਦਾ ਪੈਸੇ ਝੂਠ ਬੋਲ ਕੇ ਠੱਗੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ 30 ਹਜ਼ਾਰ ਰੁਪਏ ਹੀ ਵਾਪਸ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਏਜੰਟਾਂ ਵੱਲੋਂ ਹਾਸਲ ਕੀਤੇ ਵੀਜ਼ਾ ਫਾਈਲ ਦੇ ਪੈਸੇ, ਵੀਜ਼ਾ ਖ਼ਰਚੇ ਦੀਆਂ ਰਸੀਦਾਂ, ਵੀਜ਼ੇ ਲਈ ਵਰਤੀ ਜੀ. ਸੀ. ਕੀ-ਆਈ. ਡੀ. ਵਾਪਸ ਕਰਵਾ ਕੇ ਇਨਸਾਫ਼ ਦਿਵਾਇਆ ਜਾਵੇ।

ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਪੁਲ 'ਤੇ ਪਹੁੰਚੀ 12ਵੀਂ ਦੀ ਵਿਦਿਆਰਥਣ, ਵੇਖਦੇ ਹੀ ਵੇਖਦੇ ਕਰ 'ਤਾ ਵੱਡਾ ਕਾਂਡ

ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਆਪਣੀ ਪੜਤਾਲ ਰਿਪੋਰਟ ’ਚ ਲਿਖਿਆ ਕਿ ਉਕਤ ਏਜੰਟਾਂ ਨੇ ਪਤੀ-ਪਤਨੀ ਨੂੰ ਕੈਨੇਡਾ ਵਿਖੇ ਵਿਜ਼ਟਰ ਵੀਜ਼ੇ ਅਤੇ ਵਰਕ ਪਰਮਿਟ ਸਮੇਤ ਸੈਟਲ ਕਰਵਾਉਣ ਲਈ 25 ਲੱਖ 2 ਹਜ਼ਾਰ ਦੀ ਰਾਸ਼ੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਏਜੰਟਾਂ ਵੱਲੋਂ ਸ਼ਿਕਾਇਤਕਰਤਾ ਦੀ ਧੀ ਅਤੇ ਜਵਾਈ ਨੂੰ ਕੈਨੇਡਾ ਵਿਖੇ ਵਿਜ਼ਟਰ ਵੀਜ਼ੇ ’ਤੇ ਤਾਂ ਭੇਜ ਦਿੱਤਾ ਗਿਆ ਪਰ ਉਨ੍ਹਾਂ ਦਾ ਵਰਕ ਪਰਮਿਟ ਨਾ ਦਿਵਾ ਕੇ ਉਨ੍ਹਾਂ ਨਾਲ ਠੱਗੀ ਕੀਤੀ ਹੈ। ਥਾਣਾ ਮੁਖੀ ਨੂਰਪੁਰਬੇਦੀ ਗੁਰਵਿੰਤਦਰ ਢਿੱਲੋਂ ਨੇ ਦੱਸਿਆ ਕਿ ਉਕਤ ਪੜਤਾਲ ਉਪਰੰਤ ਸਥਾਨਕ ਪੁਲਸ ਨੇ 3 ਵਿਅਕਤੀਆਂ ਹਰੀਸ਼ ਚੰਦ ਉਰਫ਼ ਰਾਹੁਲ ਪੁੱਤਰ ਭਵੀਸ਼ਣ ਕੁਮਾਰ ਅਤੇ ਉਸ ਦੀ ਪਤਨੀ, ਨਿਵਾਸੀ ਕਥੇੜਾ, ਪ੍ਰਤਾਪ ਨਗਰ ਤਹਿਸੀਲ ਨੰਗਲ ਅਤੇ ਰੇਨੂੰ ਸੂਦ ਉਰਫ਼ ਅਰੀਜ਼ ਆਰ. ਸੂਦ ਨਿਵਾਸੀ ਫੀਲਡ ਗੰਜ ਗੁਰਦੁਆਰਾ ਦੁਖ ਨਿਵਾਰਨ ਰੋਡ, ਲੁਧਿਆਣਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
 

ਇਹ ਵੀ ਪੜ੍ਹੋ: ਫਿਰੋਜ਼ਪੁਰ ਜੇਲ੍ਹ ਦਾ ਚੌਂਕੀ ਇੰਚਾਰਜ ਸਾਥੀ ਸਣੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News