ਪਤੀ ਨੂੰ ਬੰਧਕ ਬਣਾ ਪਤਨੀ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ, 8 ਦੋਸ਼ੀਆਂ ਨੂੰ ਹੋਈ ਉਮਰ ਕੈਦ
Thursday, Apr 03, 2025 - 12:29 PM (IST)

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਹੋਏ ਸਮੂਹਿਕ ਜਬਰ ਜ਼ਿਨਾਹ ਦੇ 8 ਦੋਸ਼ੀਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰੇਕ ਮੁਲਜ਼ਮ ਨੂੰ 2.30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਕਤੂਬਰ, 2024 ’ਚ ਉਨ੍ਹਾਂ ਪਤੀ ਦੇ ਨਾਲ ਮੰਦਰ ’ਚ ਆਈ ਔਰਤ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ। ਦਰਿੰਦਿਆਂ ਨੇ ਪਤੀ ਨੂੰ ਬੰਧਕ ਬਣਾ ਕੇ ਪਤਨੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਹ ਘਟਨਾ ਰੀਵਾ ਜ਼ਿਲੇ ਦੇ ਗੁੜ ਥਾਣਾ ਖੇਤਰ ’ਚ ਪੈਂਦੇ ਭੈਰਵ ਬਾਬਾ ਮੰਦਰ ਦੇ ਨੇੜੇ ਦੀ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਗੁੜ ਥਾਣੇ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਅੱਠਾਂ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੀ ਆਈ ਨੂੰਹ ਨੇ ਸੱਸ ਦਾ ਕਤਲ ਕਰ ਬੋਰੀ 'ਚ ਰੱਖੀ ਲਾਸ਼ ਤੇ ਫਿਰ...
ਦੋਸ਼ੀਆਂ ਦੇ ਨਾਂ ਰਾਮਕਿਸ਼ਨ, ਗਰੁੜ ਕੋਰੀ, ਰਾਕੇਸ਼ ਗੁਪਤਾ, ਸੁਸ਼ੀਲ ਕੋਰੀ, ਰਜਨੀਸ਼ ਕੋਰੀ, ਦੀਪਕ ਕੋਰੀ, ਰਾਜਿੰਦਰ ਕੋਰੀ ਤੇ ਲਵਕੁਸ਼ ਕੋਰੀ ਹਨ। ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੀ ਸੁਣਵਾਈ ਫਾਸਟ ਟਰੈਕ ਵਿਚ ਹੋਈ। 6 ਮਹੀਨੇ ਬਾਅਦ ਬੁੱਧਵਾਰ ਸ਼ਾਮ ਨੂੰ ਚੌਥੀ ਅਡੀਸ਼ਨਲ ਸੈਸ਼ਨ ਜੱਜ ਪਦਮਾ ਜਾਟਵ ਦੀ ਅਦਾਲਤ ਨੂੰ ਸਾਰੇ ਤੱਥ ਪ੍ਰਮਾਣਿਤ ਮਿਲੇ। ਇਸ ਪਿੱਛੋਂ ਗੈਂਗਰੇਪ ਦੇ ਸਾਰੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8