ਇਕ ਹੋਰ ਪਤਨੀ ਬਣੀ ''ਮੁਸਕਾਨ'', ਪਹਿਲਾਂ ਘੁੱਟਿਆ ਪਤੀ ਦਾ ਗਲਾ ਫਿਰ....

Monday, Apr 07, 2025 - 12:42 PM (IST)

ਇਕ ਹੋਰ ਪਤਨੀ ਬਣੀ ''ਮੁਸਕਾਨ'', ਪਹਿਲਾਂ ਘੁੱਟਿਆ ਪਤੀ ਦਾ ਗਲਾ ਫਿਰ....

ਬਿਜਨੌਰ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਸੌਰਭ ਕਤਲਕਾਂਡ ਵਰਗੀ ਇਕ ਵਾਰਦਾਤ ਸਾਹਮਣੇ ਆਈ ਹੈ। ਮੁਸਕਾਨ ਵਾਂਗ ਬਿਜਨੌਰ ਵਿਚ ਇਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਰੱਸੀ ਨਾਲ ਗਲਾ ਘੁੱਟ ਕੇ ਆਪਣੀ ਪਤਨੀ ਨੂੰ ਮਾਰ ਦਿੱਤਾ ਪਰ ਕਤਲ ਮਗਰੋਂ ਰੌਲਾ ਪਾ ਦਿੱਤਾ ਕਿ ਪਤੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ। ਜਦੋਂ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਤਾਂ ਪੋਸਟਮਾਰਟਮ ਰਿਪੋਰਟ ਵਿਚ ਕਤਲ ਦਾ ਖ਼ੁਲਾਸਾ ਹੋਇਆ। 

ਜਾਣੋ ਪੂਰੀ ਘਟਨਾ

ਜਾਣਕਾਰੀ ਮੁਤਾਬਕ ਇਹ ਘਟਨਾ ਬਿਜਨੌਰ ਦੇ ਨਜੀਬਾਬਾਦ ਇਲਾਕੇ ਦੀ ਹੈ। ਹਲਦੌਰ ਥਾਣਾ ਖੇਤਰ ਦੇ ਮੁਹੱਲਾ ਆਦਰਸ਼ ਨਗਰ ਦਾ ਰਹਿਣ ਵਾਲਾ ਦੀਪਕ ਕੁਮਾਰ (29) ਨਜੀਬਾਬਾਦ ਰੇਲਵੇ ਸਟੇਸ਼ਨ ਦੇ ਕੈਰੇਜ ਅਤੇ ਵੈਗਨ ਵਿਚ ਤਾਇਨਾਤ ਤਕਨੀਕੀ ਮੁਲਾਜ਼ਮ ਸੀ। ਜੋ ਆਪਣੀ ਪਤਨੀ ਅਤੇ ਇਕ ਸਾਲ ਦੇ ਪੁੱਤਰ ਨਾਲ ਰਹਿੰਦਾ ਸੀ। 4 ਅਪ੍ਰੈਲ ਨੂੰ ਦੀਪਕ ਦੀ ਘਰ 'ਚ ਹੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। ਉਸ ਦੀ ਪਤਨੀ ਨੇ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਹ ਖੁਦ ਡਾਕਟਰ ਕੋਲ ਲੈ ਗਈ ਹੈ। ਦੀਪਕ ਦੀ ਮੌਤ ਹੋ ਚੁੱਕੀ ਸੀ, ਉਸ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਨਹੀਂ ਸਗੋਂ ਗਲਾ ਘੁੱਟਣ ਨਾਲ ਹੋਈ ਹੈ। ਇਸ ਤੋਂ ਪਤਾ ਲੱਗਾ ਕਿ ਉਸ ਦਾ ਕਤਲ ਕੀਤਾ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਪਤਨੀ 'ਤੇ ਲਾਏ ਦੋਸ਼ 

ਦੀਪਕ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨਹੀਂ ਚਾਹੁੰਦੀ ਸੀ ਕਿ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇ ਪਰ ਉਸ ਦੀ ਗਰਦਨ 'ਤੇ ਨਿਸ਼ਾਨ ਦੇਖ ਕੇ ਪਰਿਵਾਰ ਨੇ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਨਹੀਂ ਸਗੋਂ ਗਲਾ ਘੁੱਟਣ ਨਾਲ ਹੋਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪਤਨੀ ਸ਼ਿਵਾਨੀ 'ਤੇ ਕਤਲ ਦਾ ਦੋਸ਼ ਲਗਾਇਆ ਅਤੇ ਮਾਮਲਾ ਦਰਜ ਕਰਵਾਇਆ। ਦੀਪਕ ਦੇ ਭਰਾ ਨੇ ਦੋਸ਼ ਲਾਇਆ ਕਿ ਪ੍ਰੇਮੀ ਅਤੇ ਨੌਕਰੀ ਪਾਉਣ ਲਈ ਉਸ ਨੇ ਅਜਿਹਾ ਕਦਮ ਚੁੱਕਿਆ।

ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਪੁਲਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਪਤਨੀ ਸ਼ਿਵਾਨੀ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਉਸ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਉਹ ਪੁਲਸ ਨੂੰ ਗੁੰਮਰਾਹ ਕਰਦੀ ਰਹੀ ਪਰ ਬਾਅਦ ਵਿਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਉਸ ਦੇ ਪਤੀ ਦੇ ਕਤਲ ਦੇ ਦੋਸ਼ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਇਸ ਪੂਰੇ ਕਤਲਕਾਂਡ ਦਾ ਪਰਦਾਫਾਸ਼ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੀਪਕ ਦੀ ਪਤਨੀ ਨੇ ਕਿਸ ਦੀ ਮਦਦ ਨਾਲ ਇਹ ਵਾਰਦਾਤ ਕੀਤੀ ਹੈ। ਪੁਲਸ ਪ੍ਰੇਮ ਪ੍ਰਸੰਗ ਤੋਂ ਲੈ ਕੇ ਹੋਰ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।


author

Tanu

Content Editor

Related News