ਹੈਰਾਨੀਜਨਕ! ਵਿਧਵਾ ਨੇ ਕੀਤਾ ਵਿਆਹ ਤੋਂ ਇਨਕਾਰ ਤਾਂ ਕੱਟ ਦਿੱਤੀ ਜੀਭ ਤੇ ਨੱਕ

11/18/2020 11:00:22 AM

ਜੈਸਲਮੇਰ- ਰਾਜਸਥਾਨ ਸਥਿਤ ਜੈਸਲਮੇਰ ਜ਼ਿਲ੍ਹੇ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੁੜ ਵਿਆਹ ਤੋਂ ਮਨ੍ਹਾ ਕਰਨ 'ਤੇ ਇਕ ਵਿਧਵਾ ਜਨਾਨੀ ਦੀ ਨੱਕ ਅਤੇ ਜੀਭ ਵੱਢ ਦਿੱਤੀ ਗਈ। ਗੰਭੀਰ ਰੂਪ ਨਾਲ ਜ਼ਖਮੀ ਜਨਾਨੀ ਦਾ ਜੋਧਪੁਰ 'ਚ ਇਲਾਜ ਚੱਲ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਨਾਮਜ਼ਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਜਨਾਨੀ ਦੇ ਭਰਾ ਨੇ ਉਸ ਸੰਬੰਧ 'ਚ ਸਾਂਕੜਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ। ਪੁਲਸ ਅਨੁਸਾਰ, ਇੱਥੇ ਇਕ ਵਿਧਵਾ 'ਤੇ ਉਸ ਦੇ ਸਹੁਰੇ ਪਰਿਵਾਰ ਵਾਲੇ ਇਕ ਹੋਰ ਸ਼ਖਸ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੇ ਸਨ ਪਰ ਜਨਾਨੀ ਇਸ ਲਈ ਰਾਜੀ ਨਹੀਂ ਹੋ ਰਹੀ ਸੀ। ਦੋਸ਼ ਹੈ ਕਿ ਇਸ ਨਾਲ ਗੁੱਸੇ 'ਚ ਆ ਕੇ ਸਹੁਰੇ ਪਰਿਵਾਰ ਵਾਲਿਆਂ ਨੇ ਜਨਾਨੀ ਦੀ ਨੱਕ ਅਤੇ ਜੀਭ ਵੱਢ ਦਿੱਤੀ। ਜਨਾਨੀ ਨੂੰ ਗੰਭੀਰ ਹਾਲਤ 'ਚ ਜੋਧਪੁਰ ਸਥਿਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਜਾਨੂ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਨਾਮਜ਼ਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਪੁਲਸ ਦਬਿਸ਼ ਦੇ ਰਹੀ ਹੈ ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਪੁਲਸ ਅਨੁਸਾਰ ਪੀੜਤਾ ਦੇ ਭਰਾ ਜਗੀਰੋਂ ਦੀ ਢਾਣੀ ਵਾਸੀ ਬਸੀਰ ਖਾਨ ਵਲੋਂ ਦਰਜ ਕਰਵਾਈ ਗਈ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਉਸ ਦੀ ਭੈਣ ਦਾ ਵਿਆਹ 6 ਸਾਲ ਪਹਿਲਾਂ ਜਗੀਰੋਂ ਦੀ ਢਾਣੀ ਵਾਸੀ ਕੋਜੇ ਖਾਨ ਨਾਲ ਹੋਇਆ ਸੀ। ਵਿਆਹ ਦੇ ਇਕ ਸਾਲ ਬਾਅਦ ਕੋਜੇ ਖਾਨ ਦੀ ਮੌਤ ਹੋ ਗਈ। ਇਸ ਦੇ ਬਾਅਦ ਤੋਂ ਹੀ ਸਹੁਰੇ ਪਰਿਵਾਰ ਦੇ ਲੋਕ ਹੋਰ ਵਿਅਕਤੀ ਨਾਲ ਵਿਆਹ ਲਈ ਉਸ 'ਤੇ ਦਬਾਅ ਪਾ ਰਹੇ ਸਨ ਪਰ ਉਸ ਦੀ ਭੈਣ ਇਸ ਲਈ ਮਨ੍ਹਾ ਕਰ ਦਿੱਤਾ। ਦੋਸ਼ ਹੈ ਕਿ ਮੰਗਲਵਾਰ ਦੁਪਹਿਰ ਇਕ ਵਜੇ ਦੁਲੇ ਖਾਨ, ਇਕਬਾਲ ਖਾਨ, ਹਾਸਮ ਖਾਨ, ਫਾਰੂਕ ਖਾਨ, ਆਂਬੇ ਖਾਨ, ਲਾਡੂ ਖਾਨ, ਮਨੂ ਖਾਨ, ਅਨਵਰ ਖਾਨ ਸਲੀਮ ਖਾਨ, ਜਾਨੂ ਖਾਨ, ਨੇਮਤੇ ਖਾਨ ਅਤੇ ਨੇਵੇ ਖਾਨ ਆਦਿ 2 ਬਾਈਕ ਅਤੇ 1 ਟਰੈਕਟਰ 'ਚ ਸਵਾਰ ਹੋ ਕੇ ਆਏ। ਉਨ੍ਹਾਂ ਨੇ ਇਕ ਰਾਏ ਹੋ ਕੇ ਪੀੜਤਾ 'ਤੇ ਜਾਨਲੇਵਾ ਕਰ ਦਿੱਤਾ। ਬਾਅਦ 'ਚ ਤੇਜ਼ਧਾਰ ਹਥਿਆਰ ਨਾਲ ਉਸ ਦੀ ਭੈਣ ਦੀ ਨੱਕ ਅਤੇ ਜੀਭ ਵੱਢ ਦਿੱਤੀ। ਪੀੜਤਾ ਨੂੰ ਸਾਂਕੜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ 'ਚ ਜੋਧਪੁਰ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ : 3 ਮਹੀਨੇ ਦੀ ਬੱਚੀ ਨੂੰ ਕੱਪੜੇ 'ਚ ਲਪੇਟ ਆਸ਼ਰਮ ਬਾਹਰ ਛੱਡਿਆ, ਕੋਲ ਖੇਡ ਰਹੇ ਬੱਚਿਆਂ ਵੇਖਦਿਆਂ ਸਾਰ ਪਾਇਆ ਰੌਲ਼ਾ


DIsha

Content Editor DIsha